ਵਾਸ਼ਿਗਟਨ, ( ਰਾਜ ਗੋਗਨਾ )—ਜਿਸਨੇ ਸਿੱਖਾਂ ਨੂੰ ਅਮਰੀਕਾ ਚ ਪਹਿਲੀ ਵਾਰ ੧੯੮੭ ਚ ਸਰਬ ਧਰਮ ਸੰਮੇਲਨ ਅਤੇ ਗਠਜੋੜ ਦਾ ਹਿੱਸਾ ਬਣਨ ਚ ਮਦਦ ਕੀਤੀ ਜਿਸ ਰਾਹੀਂ ਸਿੱਖ ਆਪਣੇ ਬਾਰੇ ਅਮਰੀਕਨਾਂ ਨੂੰ ਦੱਸਣਾ ਸ਼ੁਰੂ ਹੋਏ।  ਵਾਸ਼ਿੰਗਟਨ ਸਥਿਤ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਇਸ  ਗਠਜੋੜ ਦਾ ਹਿੱਸਾ ਬਣੀ। ਉਹਨਾਂ ਦਿਨਾਂ ਚ ਸਿੱਖਾਂ ਨੂੰ ੮੪ ਦੀਆਂ ਘਟਨਾਵਾਂ ਤੇ ਇੰਡੀਅਨ ਸਰਕਾਰ ਦੇ ਪ੍ਰਚਾਰ ਕਾਰਨ ਟੈਰੋਰਿਸ਼ਟ ਕਿਹਾ ਜਾਂਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਦਾ ਇਸ ਗਠਜੋੜ ਦਾ ਹਿੱਸਾ ਬਣਨ ਨਾਲ ਸਿੱਖਾਂ ਨੂੰ ਸਮਾਜਿਕ ਤੌਰ ਤੇ ਪ੍ਰਤਿਨਿਧਤਾ ਮਿਲੀ। ਇਸ ਨਾਲ ਕਈ ਦੁਆਰ ਖੁੱਲੇ। ਕੈਪੀਟਲ ਹਿੱਲ ਤੇ ਪਹਿਲੀ ਵਾਰ ਧਾਰਮਿਕ ਗਠਜੋੜ ਦੀ ਹਿੱਸਾ ਬਣਕੇ ਅਮਰੀਕਾ ਚ ਧਾਰਮਿਕ ਆਜ਼ਾਦੀ ਦੇ ਬਿਲ ਨੂੰ ਪਾਸ ਕਰਾਉਣ ਚ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਫਾਉਂਡੱਸ਼ਨ ਰਾਹੀਂ ਰੋਲ ਅਦਾ ਕੀਤਾ। ਫਾਉਂਡੇਸ਼ਨ ਨੂੰ ਸਿੱਖਾਂ ਦੀ ਨੁੰਮਾਇੰਦਗੀ ਕਰਨ ਦਾ ਮੌਕਾ ਮਿਲਿਆ। ਅਤੇ ਵਾਈਟ ਹਾਊਸ ਵੀ ਪਹਿਲੀ ਵਾਰ ਬੁਲਾਇਆ ਗਿਆ ੧੯੯੨ ਚ। ੧੯੮੭ ਚ ਪਹਿਲੀ ਵਾਰ ਸਿੱਖਾਂ ਨੇ ਸਰਬ ਧਰਮ ਸੰਗੀਤਕ ਪ੍ਰੋਗਰਾਮ ਚ ਕੀਰਤਨ ਕੀਤਾ ਅਤੇ ਇਸ  ਪ੍ਰੋਗਰਾਮ ਨੂੰ ਸਾਰੇ ਅਮਰੀਕਾ ਚ ਟੀਵੀ ਤੇ ਪ੍ਰਸਾਰਿਆ ਗਿਆ ਸੀ। ਇਹ ਪਹਿਲਾ ਮੌਕਾ ਸੀ ਸਿੱਖਾਂ ਦਾ ਨੈਸ਼ਨਲ ਐਕਸਪੋਸਰ। ਬਾਦ ਚ ੧੯੮੭ ਚ ਸਿੱਖਾਂ ਨੂੰ ਨਾਰਥ ਅਮਰੀਕਾ ਚ ਬਣਨ ਵਾਲੇ ਇੰਟਰਫੇਥ ਗਠਜੋੜ ਦਾ ਵੀ ਹਿੱਸਾ ਬਣਨ ਲਈ ਸਦਾ ਆਇਆ ਤੇ ਫਾਉਂਡੇਸ਼ਨ ਨੇ ਇਹ ਰੋਲ ਅਦਾ ਕੀਤਾ ਤੇ ਇਸ ਸਭ ਕਾਰਜਾਂ ਚ ਕਲਾਰਕ ਲੋਬਨਸਟਾਇਨ ਦਾ ਸਭ ਤੋਂ ਅਹਿਮ ਤੇ ਨਮਸਕਾਰ ਕਰਨ ਵਾਲਾ ਰੋਲ ਹੈ। ਵਾਹਿਗੁਰੂ ਉਸਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ।

LEAVE A REPLY

Please enter your comment!
Please enter your name here