ਸਿੱਖਿਆ ਵਿਭਾਗ,ਪੰਜਾਬ ਵਲੋ ਮਾਨਯੋਗ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਵਿੱਚ ਗੁਣਾਤਮਕ ਸਿੱਖਿਆ ਦੇ ਸੁਧਾਰ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲੇ ਅਧੀਨ ਅੱਜ ਉਨ੍ਹਾਂ ਪ੍ਰਿੰਸੀਪਲਾਂ,ਲੈਕਚਰਰਾਂ,ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ.ਨਾਨ-ਟੀਚਿੰਗ ਕਰਮਚਾਰੀਆਂ ਅਤੇ ਸੀ.ਜੀ.ਆਰ.ਪੀ.ਜ਼ ਨੂੰ ਸਿਖਿਆ ਦੇ ਵੱਖ ਵੱਖ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਸਦਕਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।ਆਰ.ਐਸ.ਸੀਨੀਅਰ ਸੈਕੰਡਰੀ ਸਕੂਲ,ਮਾਡਲ ਟਾਊਨ,ਲੁਧਿਆਣਾ ਵਿੱਚ ਹੋਏ ਇਸ ਪਰੋਗਰਾਮ ਵਿੱਚ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ,ਸਰਬ ਸਿੱਖਿਆ ਅਭਿਆਨ.ਪੰਜਾਬ ਕਮ ਨੋਡਲ ਅਫਸਰ ਸ਼੍ਰੀ ਸੁਭਾਸ਼ ਮਹਾਜਨ ਜੀ ਪਹੁੰਚੇ ਸਨ। ਸਭ ਤੋਂ ਪਹਿਲਾਂ ਜਿਲਾ ਗਾਈਡੈਂਸ ਕਾਊਂਸਲਰ ਸ.ਗੁਰਕਿਰਪਾਲ ਸਿੰਘ ਬਰਾੜ ਜੀ ਨੇ ਉਨ੍ਹਾਂ ਨੂੰ ਜੀਅ ਆਇਆਂ ਕਿਹਾ ।ਜਿਲਾ ਸਿੱਖਿਆ ਅਫਸਰ ਸ਼੍ਰੀ ਮਤੀ ਸਵਰਨਜੀਤ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਮੁਬਾਰਕਵਾਦ ਦਿੰਦੇ ਹੋਏ ਅਧਿਆਪਕ ਦੇ ਕਿੱਤੇ ਨੂੰ ਬਹੁਤ ਸ਼ਾਨਾਮੱਤਾ ਪਰ ਚੁਣੌਤੀਆਂ ਭਰਪੂਰ ਕਿਹਾ।ਡਿਪਟੀ ਡਾਇਰੈਕਟਰ ਜੀ ਨੇ ਅਧਿਆਪਕਾਂ ਦਾ ਮਨੋਬਲ ਉਚਾ ਚੁੱਕੇ ਜਾਣ ਲਈ ਸਨਮਾਨ ਦੀ ਲੋੜ ਤੇ ਚਰਚਾ ਕਰਦਿਆਂ ਕਿਹਾ ਕਿ ਹੁਣ ਤੁਹਾਡਾ ਸਭ ਦਾ ਕੰਮ ਪਹਿਲਾਂ ਨਾਲੋਂ ਵੀ ਵੱਧ ਵਧੀਆ ਹੋਣਾ ਚਾਹੀਦਾ ਏ ।ਉਨ੍ਹਾਂ ਪੜ੍ਹੋ ਪੰਜਾਬ ਪ੍ਰੋਜੈਕਟ ਬਾਰੇ ਬੋਲਦਿਆਂ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਸਮਝ ਕੇ ਸਿਖਿਆਂ ਦਿੱਤੇ ਜਾਣ ਤੇ ਮਾਣ ਮਹਿਸੂਸ ਕੀਤਾ।ਉਹਨਾਂ ਆਖਿਆ ਕਿ ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਹੋਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਡਾਇਰੈਕਟਰ ਸ਼੍ਰੀ ਸੁਭਾਸ਼ ਮਹਾਜਨ, ਜਿਲਾ ਸਿੱਖਿਆ ਅਫਸਰ ਸ਼੍ਰੀ ਮਤੀ ਸਵਰਨਜੀਤ ਕੌਰ,ਜਿਲਾ ਗਾਈਡੈਂਸ਼ ਕਾਊਂਸਰ ਗੁਰਕਿਰਪਾਲ ਸਿੰਘ ਬਰਾੜ, ਏ.ਈ.ਓ.ਸਹਾਇਕ ਜਿਲਾ ਸਿੱਖਿਆ ਅਫਸਰ ਸ਼੍ਰੀ ਬਿਰਮ ਭਨੋਟ,ਆਰ.ਐਸ.ਸਕੂਲ ਪ੍ਰਿੰ.ਸ਼੍ਰੀ ਮੋਹਨ ਲਾਲ ਕਾਲੜਾ,ਪਿੰ੍ਰ.ਸੰਤੋਖ ਸਿੰਘ ਗਿੱਲ ਅਤੇ ਪ੍ਰਿੰ.ਨਾਹਰ ਸਿੰਘ ਨੇ ਮਿਲ ਕੇ ਵੱਖ ਵੱਖ ਸਕੂਲਾਂ ਦੇ 47 ਪ੍ਰਿੰਸੀਪਲ,67 ਲੈਕਚਰਰ,74 ਮਾਸਟਰ ਕੇਡਰ ਅਧਿਆਪਕ.50 ਗਣਿਤ ਅਧਿਆਪਕ.50 ਸਾਇੰਸ ਅਧਿਆਪਕ,30 ਸੀ.ਜੀ.ਆਰ.ਪੀ.,68 ਨਾਨ-ਟੀਚਿੰਗ ਕਰਮਚਾਰੀ, 27 ਬਲਾਕ ਮੈੰਟਰ ਨੂੰ ਸਨਮਾਨਿਤ ਕੀਤਾ।ਇਸ ਤਰਾਂ ਲੁਧਿਆਣਾ ਜਿਲੇ ਦੇ ਸਿੱਖਿਆ ਦੇ ਵੱਖ ਵੱਖ 407 ਸਿੱਖਿਆ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਉਨ੍ਹਾ ਦੀਆਂ ਸੇਵਾਵਾਂ ਦੀ ਸਲਾਹਨਾ ਕੀਤੀ ਗਈ।ਇਸ ਮੌਕੇ ਡੀਅੱਮ ਸੁਬੋਧ, ਜਸਬੀਰ ਸਿੰਘ ਤੇ ਜਸਵੰਤ ਸਿੰਘ ਨੇ ਵੀ iਵਿਚਾਰ ਸਾਂਝੇ ਕੀਤੇ।ਸਟੇਜ ਸਕੱਤਰ ਦੀ ਸੇਵਾ ਨੈਸ਼ਨਲ ਐਵਾਰਡੀ ਅਧਿਆਪਕ ਸ.ਕਰਮਜੀਤ ਸਿੰਘ ਗਰੇਵਾਲ ਨੇ ਬਹੁਤ ਖੂਬਸੂਰਤੀ ਨਾਲ ਨਿਭਾਈ।

LEAVE A REPLY

Please enter your comment!
Please enter your name here