ਮਾਸਕੋ

ਸੀਰੀਅਲ ਕਿਲਰ ਦੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ ਪਰ ਇਹ ਇਕ ਅਜਿਹੇ ਸੀਰੀਅਲ ਕਿਲਰ ਦੀ ਕਹਾਣੀ ਹੈ ਜੋ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ । ਰੂਸ ‘ਚ ਇਕ ਸਾਬਕਾ ਪੁਲਸ ਅਧਿਕਾਰੀ 22 ਔਰਤਾਂ ਦੇ ਕਤਲ ਦੇ ਦੋਸ਼ ‘ਚ ਸਜ਼ਾ ਕੱਟ ਰਿਹਾ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਉਸ ਨੇ ਸਿਰਫ 22 ਔਰਤਾਂ ਦਾ ਹੀ ਨਹੀਂ ਸਗੋਂ 59 ਹੋਰ ਲੋਕਾਂ ਦਾ ਕਤਲ ਕੀਤਾ ਹੈ। ਜੇਕਰ ਇਹ ਸਾਰੇ ਕਤਲ ਦੋ ਦੋਸ਼ ਉਸ ਖਿਲਾਫ ਸੱਚ ਸਾਬਿਤ ਹੁੰਦੇ ਹਨ ਤਾਂ ਉਹ ਰੂਸ ਦੇ ਇਤਹਾਸ ‘ਚ ਹਾਲ ਦੇ ਦਿਨਾਂ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਸਾਬਿਤ ਹੋ ਸਕਦਾ ਹੈ । 53 ਸਾਲਾਂ ਇਸ ਵਿਅਕਤੀ ਦਾ ਨਾਂ ਮਿਖਾਇਲ ਪਾਪਕੋਵ ਹੈ। ਅੱਜ ਸਰਬੀਆ ਦੀ ਇਕ ਅਦਾਲਤ ‘ਚ ਮਿਖਾਇਲ ਨੇ ਇਹ ਕਬੂਲ ਕੀਤਾ ਕਿ ਉਸ ਨੇ 1992 ਤੋਂ 2010 ਦੇ ਦਰਮਿਆਨ 59 ਲੋਕਾਂ ਦਾ ਕਤਲ ਕੀਤਾ ਸੀ। 22 ਔਰਤਾਂ ਦੇ ਕਤਲ ਦੇ ਦੋਸ਼ ‘ਚ ਮਿਖਾਇਲ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਮਿਖਾਇਲ ਦੇਰ ਰਾਤ ਔਰਤਾਂ ਨੂੰ ਆਪਣੇ ਨਾਲ ਜਾਣ ਲਈ ਕਹਿੰਦਾ ਤੇ ਰਾਹ ‘ਚ ਹੀ ਉਨ੍ਹਾਂ ਦਾ ਕਤਲ ਕਰ ਦਿੰਦਾ। ਕਈ ਵਾਰ ਉਸ ਨੇ ਪੁਲਸ ਦੀ ਗੱਡੀ ‘ਚ ਕਤਲ ਨੂੰ ਅੰਜਾਮ ਦਿੱਤਾ। ਰੂਸ ਦੀ ਇਕ ਮੀਡੀਆ ਨੇ ਮਿਖਾਇਲ ਨੂੰ ‘ਬਘਿਆੜ’ ਦਾ ਨਾਂ ਦਿੱਤਾ ਸੀ। ਮਿਖਾਇਲ ਨੇ ਹੁਣ ਤਕ 81 ਲੋਕਾਂ ਦੀ ਹੱਤਿਆਂ ਕੀਤੀ ਹੈ। ਬੁੱਧਵਾਰ ਨੂੰ ਅਦਾਲਤ ‘ਚ ਸੁਣਵਾਈ ਦੌਰਾਨ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਸਾਰੇ ਕਤਲ ਰਿਟਾਇਰਟ ਹੋਣ ਤੋਂ ਪਹਿਲਾਂ ਭਾਵ ਸਾਲ 1998 ਤਕ ਕੀਤੇ। ਸਾਲ 2012 ‘ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਇਨ੍ਹਾਂ ਕਤਲ ਦੇ ਮਾਮਲਿਆਂ ਦੀ ਮੁੜ ਜਾਂਚ ਸ਼ੁਰੂ ਕੀਤੀ ਗਈ ।

NO COMMENTS

LEAVE A REPLY