ਬੁਖਾਰੇਸਟ

ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਪੁੱਤਰ ਇਨ੍ਹਾਂ ਦਿਨੀਂ ਰੋਮਾਨੀਆ ‘ਚ ਇੰਟਰਨੈਸ਼ਨਲ ਗਣਿਤ ਓਲੰਪਿਆਡ ‘ਚ ਹਿੱਸਾ ਲੈ ਰਿਹਾ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ 600 ਤੋਂ ਵਧ ਵਿਦਿਆਰਥੀਆਂ ਵਿਚਾਲੇ ਅਸਦ ਦੇ 16 ਸਾਲਾ ਪੁੱਤਰ ਨੇ ਸਪੈਸ਼ਲ ਖਾਤਿਰਦਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸੀਰੀਆਈ ਰਾਸ਼ਟਰਪਤੀ ਦਾ ਪੁੱਤਰ ਹਾਫਿਜ਼ ਅਲ-ਅਸਦ ਨੇ ਉ ਨਾਲ ਆਸਮ ਵਿਦਿਆਰਥੀਆਂ ਜਿਹਾ ਵਿਵਹਾਰ ਕਰਨ ਲਈ ਕਿਹਾ ਹੈ।

PunjabKesari

 ਹਾਫਿਜ਼ ਅਲ-ਅਸਦ ਉਨ੍ਹਾਂ 600 ਵਿਦਿਆਰਥੀਆਂ ‘ਚ ਸ਼ਾਮਲ ਹੈ, ਜਿਹੜੇ ਰੋਮਾਨੀਆ ਦੇ ਉੱਤਰੀ ਪੱਛਮੀ ਖੇਤਰ ਦੇ ਸ੍ਰੈਂਟਲ ਟਾਊਨ ਕਲੂਜ-ਨਾਪੋਕਾ ‘ਚ ਅੰਤਰਰਾਸ਼ਟਰੀ ਗਣਿਤ ਓਲੰਪਿਆਡ ‘ਚ ਹਿੱਸਾ ਲੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬ੍ਰਾਜ਼ੀਲ ‘ਚ ਹੋਏ ਇਸ ਮੁਕਾਬਲੇ ‘ਚ ਉਸ ਨੇ 615 ‘ਚੋਂ 528ਵਾਂ ਰੈਂਕ ਹਾਸਲ ਕੀਤਾ ਹੈ। ਸਕੂਲ ਪ੍ਰਮੁੱਖ ਨੇ ਕਿਹਾ ਕਿ ਉਹ ਇਕ ਆਮ ਵਿਦਿਆਰਥੀਆਂ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੁੰਦਾ ਹੈ ਅਤੇ ਉਹ ਵੀ ਉਨ੍ਹਾਂ ਵਿਦਿਆਰਥੀਆਂ ਵਾਂਗ ਕੰਮ ਕਰਨਾ ਚਾਹੁੰਦਾ ਹੈ। ਉਸ ਨੇ 18 ਦੇਸ਼ਾਂ ਦੇ ਵਿਦਿਆਰਥੀਆਂ ਨਾਲ ਇਕ ਹੋਟਲ ‘ਚ ਚੈਕ-ਇਨ ਕੀਤਾ। ਹਰੇਕ ਦੇਸ਼ ਦੇ 6 ਵਿਦਿਆਰਥੀ ਇਸ ‘ਚ ਹਿੱਸਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਯੂਰਪੀ ਦੇਸ਼ਾਂ ‘ਚ ਰੋਮਾਨੀਆ ਵੀ ਸ਼ਾਮਲ ਹੈ, ਜਿਸ ਦਾ ਦੂਤਘਰ ਅਜੇ ਵੀ ਸੀਰੀਆ ‘ਚ ਹੈ। ਸੀਰੀਆ ਪਿਛਲੇ 7 ਸਾਲਾਂ ਤੋਂ ਗ੍ਰਹਿ ਯੁੱਧ ਦੀ ਮਾਰ ਨਾਲ ਨਜਿੱਠ ਰਿਹਾ ਹੈ, ਜਿਸ ‘ਚ ਹੁਣ ਤੱਕ 3,50,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਘਰ ਛੱਡ ਕੇ ਭੱਜ ਚੁੱਕੇ ਹਨ।

LEAVE A REPLY

Please enter your comment!
Please enter your name here