ਪੈਰਿਸ

ਸੀਰੀਆ ‘ਚ ਨਵੇਂ ਮਦਦ ਪ੍ਰਾਜੈਕਟਾਂ ਲਈ ਫਰਾਂਸ 5 ਕਰੋੜ ਯੂਰੋ ਦੇਵੇਗਾ। ਇਨ੍ਹਾਂ ਪ੍ਰਾਜੈਕਟਾਂ ਲਈ ਤਕਰੀਬਨ 20 ਮਨੁੱਖੀ ਅਧਿਕਾਰ ਸਮੂਹ ਕੰਮ ਕਰਨਗੇ। ਇਕ ਬਿਆਨ ਵਿਚ ਕਿਹਾ ਗਿਆ ਕਿ ਇਮੈਨੁਅਲ ਮੈਕਰੋਨ ਨੇ ਜੰਗ ਪ੍ਰਭਾਵਿਤ ਦੇਸ਼ ਵਿਚ ਗੰਭੀਰ ਮਨੁੱਖੀ ਸੰਕਟ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ । ਇਸ ਤੋਂ ਪਹਿਲਾਂ ਮੈਕਰੋਨ ਨੇ ਮਦਦ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ 7 ਸਾਲਾਂ ਤੋਂ ਛਿੜੀ ਇਸ ਜੰਗ ਕਾਰਨ ਪੈਦਾ ਹੋਏ ਸੰਕਟ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਜਾਣੂ ਕਰਵਾਇਆ ਸੀ।  ਦੂਮਾ ਦੇ ਘੋਉਤਾ ‘ਚ ਸੀਰੀਆ ਸਰਕਾਰ ਵਲੋਂ ਰਸਾਇਣਕ ਹਮਲੇ ਕੀਤੇ ਗਏ ਸਨ, ਇਸ ਤੋਂ ਬਾਅਦ ਫਰਾਂਸ, ਅਮਰੀਕਾ ਅਤੇ ਬ੍ਰਿਟੇਨ ਨੇ ਦਮਿਸ਼ਕ ‘ਚ ਸ਼ੱਕੀ ਰਸਾਇਣਕ ਖੇਤਰਾਂ ‘ਤੇ ਹਵਾਈ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਤੋਂ ਫਰਾਂਸ ਨੇ ਇਹ ਫੈਸਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here