ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ‘ਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਸੀ.ਬੀ.ਆਈ. ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਰਾਮ ਰਹੀਮ ਦੇ ਨਾਲ-ਨਾਲ ਇਹ ਵਾਰੰਟ ਦੋਸ਼ੀ ਮੋਹਿੰਦਰ ਇੰਸਾ ਦੇ ਖਿਲਾਫ ਵੀ ਜਾਰੀ ਹੋਇਆ ਹੈ। ਇਨ੍ਹਾਂ ਦੋਸ਼ੀਆਂ ਨੂੰ 28 ਫਰਵਰੀ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਡਾ. ਪੰਕਜ ਗਰਗ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਫਤੇਹਾਬਾਦ ਦੇ ਕਸਬਾ ਟੋਹਾਨਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ, ਜੋ ਕਿ ਡੇਰਾ ਸੱਚਾ ਸੌਦਾ ‘ਚ ਬਤੌਰ ਸਾਧੂ ਰਿਹਾ ਸੀ। ਹੁਣ ਉਸਨੇ 17 ਜੁਲਾਈ 2012 ਨੂੰ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਡੇਰਾ ਮੁਖੀ ‘ਤੇ ਡੇਰੇ ਦੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਦੋਸ਼ ਲਗਾਇਆ ਹੈ। ਚੌਹਾਨ ਨੇ ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਦੇ ਇਸ਼ਾਰੇ ‘ਤੇ ਡੇਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਸਾਧੂਆਂ ਨੂੰ ਨਪੁੰਸਕ ਬਣਾਉਂਦੀ ਸੀ ਅਤੇ ਭਗਵਾਨ ਦੇ ਦਰਸ਼ਨ ਕਰਵਾਉਣ ਦੀ ਗੱਲ ਕਹੀ ਜਾਂਦੀ ਸੀ। ਚੌਹਾਨ ਨੇ ਅਦਾਲਤ ‘ਚ 166 ਸਾਧੂਆਂ ਦੇ ਨਾਮ ਅਤੇ ਵੇਰਵੇ ਸਮੇਤ ਜਾਣਕਾਰੀ ਦਿੱਤੀ ਸੀ। ਪਟੀਸ਼ਨ ‘ਚ ਇਹ ਵੀ ਦੱਸਿਆ ਗਿਆ ਸੀ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਲਈ ਦੋਸ਼ੀ ਨਿਰਮਲ ਅਤੇ ਕੁਲਦੀਪ ਵੀ ਡੇਰਾ ਸੱਚਾ ਸੌਦਾ ਦੇ ਨਪੁੰਸਕ ਸਾਧੂ ਹਨ। ਜੇਲ ‘ਚ ਬੰਦ ਡੇਰੇ ਦੇ ਸਾਧੂਆਂ ਨੇ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਕਿ ਉਹ ਨਪੁੰਸਕ ਹਨ ਪਰ ਉਹ ਆਪਣੀ ਮਰਜ਼ੀ ਨਾਲ ਬਣੇ ਹਨ। ਇਹ ਮਾਮਲਾ ਵੀ ਕੋਰਟ ‘ਚ ਵਿਚਾਰ ਅਧੀਨ ਹੈ ਅਤੇ ਸੀ.ਬੀ.ਆਈ. ਇਸ ਦੀ ਜਾਂਚ ਕਰ ਰਹੀ ਹੈ। 
 

LEAVE A REPLY

Please enter your comment!
Please enter your name here