ਐਸਾ ਮੇਰਾ ਢੋਲ ਨੀ ਸਹੀਓ
ਕਰਦਾ ਕੋਲ ਬਲੋਲ ਨੀ ਸਹੀਓ
ਰਾਤਾਂ ਨੂੰ ਝੱਲੇ ਪੱਖੀਆਂ
ਦਿਨੇ ਨਾਂ ਬਹਿੰਦਾ ਕੋਲ ਨੀ ਸਹੀਓ
ਬੇਬੇ ਮੂਹਰੇ ਭਿੱਜੀ ਬਿੱਲੀ
ਮੈਨੂੰ ਬੋਲ ਕੁਬੋਲ ਨੀ ਸਹੀਓ
ਜਦ ਨਾਂ ਦਿਸੇ ਫਿਰਦਾ ਵਿਹੜੇ
ਪੈਣ ਕਾਲਜੇ ਹੋਲ ਨੀ ਸਹੀਓ
ਨਾਲੇ ਸੈਨਤ ਨਾਲੇ ਘੂਰੀ
ਨਾਂ ਦੱਸੇ ਦਿਲ ਫਰੋਲ ਨੀ ਸਹੀਓ
ਮੇਰੇ ਲਈ ਰੂਪ ਖੁਦਾ ਦਾ
ਰੱਖਾਂ ਚਿੱਤ ਅਡੋਲ ਨੀ ਸਹੀਓ
ਸੁੱਖ ”ਬਰਾੜਾ ”ਮੰਗਦੀ ਤੇਰੀ
ਜੋ ਰਹੇ ਅੱਖੀਆਂ ਦੇ ਕੋਲ ਨੀ ਸਹੀਓ

NO COMMENTS

LEAVE A REPLY