ਮਿਲਾਨ (ਇਟਲੀ) 22ਮਾਰਚ ( )ਅਗਾਂਹਵਧੂ ਲੋਕ ਮੰਚ ਇਟਲੀ ਦੁਆਰਾ ਸ਼ਹੀਦ-ਏ-ਆਜਮ ਸ:ਭਗਤ ਸਿੰਘ ,ਰਾਜਗੁਰੂ ,ਸੁਖਦੇਵ ਅਤੇ ਸਮੁੱਚੇ ਇਨਕਲਾਬੀ ਸ਼ਹੀਦਾਂ ਦੀ ਯਾਦ ਨੂੰ ਸਮੱਰਪਿਤ ਦੇਸ਼-ਭਗਤੀ ਦਾ ਸਮਾਗਮ ਮਿਤੀ 24 ਮਾਰਚ ਨੂੰ ਇਟਲੀ ਦੇ ਮਾਨਤੋਵਾ ਨੇੜਲੇ ਸ਼ਹਿਰ ਸੁਜਾਰਾ ਵਿਖੇ ਕਰਵਾਇਆ ਜਾ ਰਿਹਾ ਹੈ।

ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ ਲੋਕਲ ਬੁਲਾਰੇ ਦੇਸ਼-ਭਗਤੀ ਅਤੇ ਚਲੰਤ ਮਸਲਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ,ਉੱਥੇ ਨਾਲੋ ਨਾਲ਼ ਦੇਸ਼-ਭਗਤੀ ਨੂੰ ਪ੍ਰਗਟਾਉਦੇ ਨਾਟਕ,ਕੋਰਿਓਗ੍ਰਾਫੀ,ਬੱਚਿਆਂ ਵੱਲੋਂ ਪ੍ਰੋਗਰਾਮ ਤੇ ਮੈਜੀਕਲ ਟਰਿੱਕ ਆਦਿ ਪੇਸ਼ ਕੀਤੇ ਜਾਣਗੇ।

ਇਸ ਮੌਕੇ ਕੌਮੀ ਕਵਿਤਾਵਾਂ ਅਤੇ ਗੀਤ ਵੀ ਸਮਾਗਮ ਦਾ ਹਿੱਸਾ ਹੋਣਗੇ।ਇਹ ਸਮਾਗਮ 24 ਮਾਰਚ (ਐਤਵਾਰ) ਵਾਲੇ ਦਿਨ ਦੁਪਿਹਰ 2 ਵਜੇਂ ਤੋਂ 6 ਵਜੇ ਤੱਕ ਚੱਲੇਗਾ।ਇਟਲੀ ਦੇ ਸਕੂਲਾਂ ਵਿੱਚ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਪਹੁੰਚਣ ਦਾ ਪਤਾ via lenin sizzara (mantova) ਫੋਨ ਨੰਬਰ: 3202188532,3285698964

LEAVE A REPLY

Please enter your comment!
Please enter your name here