ਮੁੰਬਈ

ਮੁਸਲਿਮ ਸਮਾਜ ਵਿਚ ਇਕ ਵਾਰ ‘ਚ ਤਿੰਨ ਤਲਾਕ ਕਹਿ ਕੇ ਪਤਨੀ ਨੂੰ ਸਾਰੇ ਹੱਕਾਂ ਤੋਂ ਵੰਚਿਤ ਕਰ ਦੇਣ ਦੇ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁਸਲਿਮ ਸਮਾਜ ਵਿਚ ਅਨੌਖੀ ਜਾਗਰੂਕਤਾ ਆਈ ਹੈ। ਤਿੰਨ ਤਲਾਕ ਖਿਲਾਫ ਮੁਹਿੰਮ ਚਲਾਉਣ ਵਾਲੀ ਸੰਸਥਾ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਦੀ ਮੰਨੀਏ ਤਾਂ ਫੈਸਲੇ ਦੇ ਬਾਅਦ ਤੋਂ ਦੇਸ਼ ਭਰ ਵਿਚ ਇਹ ਮਾਮਲੇ ਘੱਟ ਆਏ ਹਨ। ਅਗਸਤ ਮਹੀਨੇ ਵਿਚ ਫੈਸਲਾ ਆਉਣ ਦੇ ਬਾਅਦ ਤੋਂ ਹੁਣ ਤਕ ਮੁੰਬਈ, ਤਮਿਲਨਾਡੂ ਅਤੇ ਕਰਨਾਟਕ ਦੀ ਸ਼ਰੀਆ ਅਦਾਲਤਾਂ ਵਿਚ ਇਕ ਵੀ ਨਵਾਂ ਮਾਮਲਾ ਨਹੀਂ ਆਇਆ ਹੈ। ਜੈਪੁਰ ਦੀ ਸ਼ਰੀਆ ਅਦਾਲਤ ਵਿਚ 2 ਮਾਮਲੇ ਆਏ ਹਨ ਪਰ ਉਹ ਵੀ ਸੁਲਝਣ ਦੀ ਕਗਾਰ ‘ਤੇ ਹਨ। ਜਦੋਂਕਿ ਮੁੰਬਈ ਵਿਚ ਸਾਲ 2016 ਵਿਚ ਕੁੱਲ 31 ਮਾਮਲੇ ਆਏ ਸੀ ਅਤੇ ਫੈਸਲਾ ਆਉਣ ਦੇ ਬਾਅਦ ਇਸ ਸਾਲ 4 ਮਾਮਲੇ ਆਏ ਹਨ ਪਰ ਉਸ ਤੋਂ ਬਾਅਦ ਇਕ ਵੀ ਮਾਮਲਾ ਨਹੀਂ ਆਇਆ ਹੈ । ਬੀ. ਐੱਮ. ਐੱਮ. ਏ. ਦੀ ਸਹਿ ਸੰਸਥਾਪਕ ਸ਼ਫੀਯਾ ਨਿਯਾਜ਼ ਦੱਸਦੀ ਹੈ ਕਿ ਦੇਸ਼ ਦੀਆਂ ਔਰਤਾਂ ਨਾਲ ਗੱਲਬਾਤ ਤੋਂ ਪਤਾ ਚੱਲਿਆ ਹੈ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਇਹ ਪਤਾ ਚੱਲ ਗਿਆ ਹੈ ਕਿ ਹੁਣ ਸਿਰਫ ਤਿੰਨ ਵਾਰ ਬੋਲ ਦੇਣ ਨਾਲ ਤਲਾਕ ਨਹੀਂ ਹੋ ਸਕੇਗਾ। ਤਲਾਕ ਲਈ ਜ਼ਰੂਰੀ ਸ਼ਰਤਾਂ ਅਤੇ ਨਿਯਮ ਹਨ, ਜਿਸ ਦਾ ਪਾਲਣ ਕਰਨਾ ਹੋਵੇਗਾ।

NO COMMENTS

LEAVE A REPLY