ਦਿਨ ਭਾਗਾਂ ਵਾਲਾ ਅੱਜ ਆਇਆ,
ਸੁੰਦਰ ਮੁੰਦਰੀਏ ਵਾਲਾ ਗੀਤ ਹੈ ਗਾਇਆ, 
ਗਲੀ ਗਲੀ ਚ ਮੰਗਣ ਇਹ ਦੁਵਾਵਾਂ,
ਮੁਟਿਆਰਾਂ ਨੱਚ ਕੇ ਸਨ ਮਨਾਇਆ|
ਨਿੱਕੇ ਬਾਲਾਂ ਦੀ ਆਮਦ ਤੇ ਖੁੱਸ ਹੋ ਕੇ|
ਵਿਹੜਿਆਂ ਚ ਧੂਣਾ ਹੈ ਲਗਾਇਆ|
ਸਾਂਝੀਆਂ ਕੀਤੀਆਂ ਖੁੱਸ.ੀਆਂ ਸਭ ਮਿਲ ਕੇ,
ਪ੍ਰਮਾਤਮਾ  ਦਾ ਰੱਜ ਰੱਜ ਕੇ ਸੁਕਰ ਮਨਾਇਆ| 
ਭੈਣਾਂ ਵੀਰਾਂ ਲਈ ਸਦਾਂ ਹੀ ਮੰਗਣ ਦਵਾਵਾਂ,
ਵੀਰਾਂ ਵੀ ਆਪਣਾ ਫਰਜ ਖੂਬ ਨਿਭਾਇਆ|
ਸਤਿਗੁਰਾਂ ਸਤਿਕਾਰ ਬਖਸਿ.ਆ ਔਰਤਾਂ ਨੂੰ, 
ਲੋਕੋ ਕੁੱਖਾਂ’ਚ ਜਾਵੇ ਨਾ ਧੀਆਂ ਨੂੰ ਮਾਰ ਮਕਾਇਆ|
ਧੀਆਂ ਬਿਨਾਂ ਨਾ ਲਗਣੇ ਮੇਲੇ ਜੱੱਗ ਉੱਤੇ,
ਸ.ਾਨ ਵਾਲਾ ਇਹੋ ਬੂਟਾ ਜਾਵੇ ਨਾ ਕਿਤੇ ਕਮਲਾਇਆ| 
ਦੁੱਖ ਸੁੱਖ ਵਿੱਚ ਸਦਾਂ ਹੀ ਸਹਾਈ ਹੋਵਣ,
ਜਾਵੇ ਇਨ੍ਹਾਂ ਨੂੰ ਵੀ ‘ਫਕੀਰਾ’ ਬਚਾਇਆ ਤੇ ਪੜਾਇਆ| 
ਨਵ ਜੰਮੀਆਂ ਬਾਲੜੀਆਂ ਦੀ ਵੀ ਲੋਹੜੀ ਪਾਈ ਜਾਵੇ,
ਇਨ੍ਹਾਂ ਦੀ ਕਲਕਾਰੀ ਨਾਲ ਘਰ ਜਾਵੇ ਰੁਸਨਾਇਆ|  
ਇਹੋ ਸੁਭਾਗੇ ਦਿਨ ਨਾ ਮੁੜ ਮੁੜ ਆਂਵਦੇ ਜੀ, 
ਲੋਹੜੀ ਨੂੰ ਸਗਨਾ ਦੇ ਨਾਲ ਜਾਵੇ ਮਨਾਇਆ | 

LEAVE A REPLY

Please enter your comment!
Please enter your name here