ਸਰੋਤਿਆਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਉਣ ਵਾਲੀ ਬੁਲੰਦ ਆਵਾਜ਼ ਦੀ ਮਾਲਕ “ਕਮਲਜੀਤ ਨੀਰੂ” ਆਪਣੇ ਨਵੇਂ ਗੀਤ “ਜਾਗੋ ਵਾਲੀ ਰਾਤ” ਨਾਲ ਮੁੜ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੀ ਹੈ।

ਇਸ ਗੀਤ ਨੂੰ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਅੰਤਰਰਾਸ਼ਟਰੀ ਗੀਤਕਾਰ “ਹਰਵਿੰਦਰ ਉਹੜਪੁਰੀ” ਜੀ ਨੇ ਕਲਮਬੰਦ ਕੀਤਾ ਹੈ। ਕੈਪਟਨ ਸੁਖਬੀਰ ਸਿੰਘ ਮਾਂਗਟ ਦੀ ਪੇਸ਼ਕਸ਼ ਵਿੱਚ ਆਉਣ ਵਾਲੇ ਇਸ ਗੀਤ ਨੂੰ ਕਨੇਡਾ ਦੇ ਉੱਘੇ ਸੰਗੀਤਕਾਰ “ਦੀਪ ਜੰਡੂ” ਨੇ ਸੰਗੀਤਕ ਧੁਨਾਂ ਵਿੱਚ ਬਹੁਤ ਹੀ ਬਾਖ਼ੂਬੀ ਨਾਲ ਪਰੋਇਆ ਹੈ।ਜਿਸ ਦਾ ਵੀਡੀਓ ਫਿਲਮਾਂਕਣ ਬਹੁਤ ਹੀ ਵਧੀਆ ਢੰਗ ਨਾਲ ਉੱਘੇ ਵੀਡੀਓ ਡਾਇਰੈਕਟਰ “ਸੰਦੀਪ ਸ਼ਰਮਾ” ਵੱਲੋਂ ਕੁਝ ਦਿਨ ਪਹਿਲਾਂ ਹੀ ਰੋਪੜ ਜ਼ਿਲ੍ਹੇ ਦੇ ਪਿੰਡ ‘ਪੰਜੋਲਾ’ ਵਿਖੇ ਵਿਰਾਸਤੀ ਹਵੇਲੀ ਵਿੱਚ ਕੀਤਾ ਗਿਆ।ਪੀ ਟੀ ਸੀ ਮੋਸ਼ਨ ਪਿਕਚਰ ਵੱਲੋਂ ਇਸ ਗੀਤ ਦਾ ਵਰਲਡ ਪ੍ਰੀਮੀਅਰ 24 ਸਤੰਬਰ ਨੂੰ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਇਸ ਗੀਤ ਵਿੱਚ ਪੇਂਡੂ ਅਤੇ ਮਾਡਰਨ ਕਲਚਰ ਦੋਵਾਂ ਹੀ ਦ੍ਰਿਸ਼ਾਂ ਨੂੰ ਵੇਖਣ ਦੀ ਝਲਕ ਮਿਲੇਗੀ।ਇਸ ਗੀਤ ਵਿੱਚ ਕਲਾਕਾਰਾਂ ਵਜੋਂ ਉੱਘੇ ਰੰਗ ਕਰਮੀ ‘ਗੁਰਜੀਤ ਸਿੰਘ’ (ਨੀਲਾ ਨਲੋਆ) ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਚੈਨਲ ਪੀਟੀਸੀ ਪੰਜਾਬੀ ਤੋਂ 2017 ਚ ਮਿਸ ਲੋਕਪ੍ਰਿਯ ਪੰਜਾਬਣ ਦਾ ਟਾਈਟਲ ਜਿਤਣ ਵਾਲੀ “ਸਿਮਰਨਪ੍ਰੀਤ ਕੌਰ” ਨੇ ਬਹੁਤ ਹੀ ਬਾਖੂਬੀ ਢੰਗ ਨਾਲ ਆਪਣੀ ਕਲਾਕਾਰੀ ਵਿਖਾਈ ਹੈ।ਇਸ ਵੀਡੀਓ ਫ਼ਿਲਮਾਂਕਣ ਦੇ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ “ਹਰਮਿੰਦਰ ਨੂਰਪੁਰੀ”, ਇੰਦਰਜੀਤ ਸਿੰਘ ਹੈਪੀ, “ਪੰਮੀ ਸਰਪੰਚ ਸਾਹਿਬ” ਅਤੇ ਹੋਰ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਹਾਜ਼ਰ ਹੋਈਆ। ਆਸ ਕਰਦੇ ਹਾਂ ਕਿ ਸੀਟੀ ਤੇ ਸੀਟੀ ਵੱਜੀ ਅਤੇ ਹੋਰ ਅਨੇਕਾਂ ਗੀਤਾਂ ਵਾਂਗ ‘ਕਮਲਜੀਤ ਨੀਰੂ’ ਜੀ ਦਾ “ਜਾਗੋ ਵਾਲੀ ਰਾਤ” ਗੀਤ ਵੀ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੇਗਾ।” ਸਿੱਕੀ ਝੱਜੀ ਪਿੰਡ ਵਾਲਾ”

LEAVE A REPLY

Please enter your comment!
Please enter your name here