ਮੋਗਾਦਿਸ਼ੂ— ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਬਜ਼ਾਰ ‘ਚ ਕਾਰ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਣੀ ਹੋ ਗਏ।

ਇਹ ਧਮਾਕਾ ਹਮਰਵੇਨ ਦੀ ਮਾਰਕੀਟ ਨੇੜੇ ਸੰਘਣੀ ਆਬਾਦੀ ਵਾਲੀ ਸ਼ੜਕ ‘ਤੇ ਹੋਇਆ। ਸ਼ਹਿਰ ਪ੍ਰਸ਼ਾਸਨ ਦੇ ਬੁਲਾਰੇ ਅਬਦੀਫਤਾਹ ਉਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਧਮਾਕਾ ਵਿਸਫੋਟਕਾਂ ਨਾਲ ਭਰੀ ਇਕ ਕਾਰ ਕਾਰਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਵਿਸਫੋਟਕ ਨਾਲ ਭਰੀ ਕਾਰ ‘ਚ ਅਚਾਨਕ ਧਮਾਕਾ ਹੋ ਗਿਆ, ਜੋ ਕਿ ਸੜਕ ਦੇ ਵਿਚਕਾਰ ਚੱਲ ਰਹੀ ਸੀ। ਇਸ ਧਮਾਕੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਲ-ਕਾਇਦਾ ਨਾਲ ਸਬੰਧਿਤ ਸ਼ਬਾਬ 2007 ਤੋਂ ਹੀ ਸੋਮਾਲਿਆ ‘ਚ ਸਮਰਥਨ ਪ੍ਰਾਪਤ ਕਰਨ ਵਾਲੀ ਸਰਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਤੇ ਵਾਰ-ਵਾਰ ਆਤਮਘਾਤੀ ਹਮਲਿਆਂ ਨਾਲ ਆਮ ਨਾਗਰਿਕਾਂ ਤੇ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

NO COMMENTS

LEAVE A REPLY