ਫਰਿਜ਼ਨੋ, 12 ਮਾਰਚ ( ਰਾਜ ਗੋਗਨਾ )— ਬੀਤੇ ਦਿਨ  ਸਮੁੱਚੇ ਭਾਰਤ ਦੀ ਸੰਸਕ੍ਰਿਤੀ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਤੀਕਾਰੀ ਸ੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 642 ਵਾਂ ਗੁਰਪੁਰਬ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ  ਦੇ  ਦੀਵਾਨ  ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾ ਹੋਈਆ ਅਤੇ ਕੀਰਤਨ ਦੀਵਾਨ ਸਜੇ। ਇਹਨਾਂ ਦੀਵਾਨਾ ਵਿੱਚ ਗੁਰੂ ਘਰ ਦੇ ਕੀਰਤਨੀਏ  ਭਾਈ ਮਲਕੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਕਥਾਵਾਚਕ ਭਾਈ  ਚਮਕੌਰ  ਸਿੰਘ ਨੇ ਗੁਰੂ ਸ਼ਬਦ ਦੀ ਕਥਾ ਦੁਆਰਾ  ਸੰਗਤਾਂ ਨੂੰ ਗੁਰੂ ਜੀ ਦੀ ਮਹਿਮਾ ਅਤੇ ਇਤਿਹਾਸ ਸਰਵਨ ਕਰਵਾਇਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਟਰਾਂਟੋ ਤੋਂ ਪਹੁੰਚੇ ਭਾਈ ਰਣਜੀਤ ਸਿੰਘ ਸਹੋਤਾ ਸਟੇਜ਼ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾ ਦੀ ਸਾਂਝ ਪਾਈ। ਸਟੇਜ਼ ਸੰਚਾਲਕ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਮਾਨ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਐਤਵਾਰ  ਦੇ  ਇਸ ਵਿਸ਼ੇਸ਼ ਦੀਵਾਨ ਵਿੱਚ ਆਈ ਕੇ ਪੀ ਰਿਸਟੋਰੈਂਟ ਵਾਲੇ ਪ੍ਰਮੋਧ ਲੋਈ ਅਤੇ ਪਰਿਵਾਰ ਵੱਲੋਂ ਛੋਲੇ ਭਟੂਰਿਆ ਦਾ ਲੰਗਰ ਅਤੁੱਟ ਵਰਤਿਆ। ਇਸ ਸਮਾਗਮ ਦੀ ਵਿਸ਼ੇਸ਼ ਮਹਾਨਤਾ ਇਹ ਰਹੀ ਕਿ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਬਹੁ ਗਿਣਤੀ ਵਿੱਚ ਹਾਜ਼ਰੀਆਂ ਭਰਦੇ ਹੋਏ ਗੁਰੂ ਰਵਿਦਾਸ ਮਹਾਰਾਜ ਦਾ ਪੁਰਬ ਬਹੁਤ ਹੀ ਸਰਧਾ ਅਤੇ ਸਦਭਾਵਨਾ ਨਾਲ ਮਨਾਇਆਂ।

LEAVE A REPLY

Please enter your comment!
Please enter your name here