ਨਿਊਯਾਰਕ/ ਬਠਿੰਡਾ11ਫਰਵਰੀ (ਰਾਜ ਗੋਗਨਾ) — ਬੀਤੇ ਦਿਨ ਕਲਮ ਰਾਹੀਂ ਲੋਕ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਨ ਦੇ ਨਾਲ ਸਮਾਜ ਸੇਵਾ ਦੀ ਜਿੰਮੇਵਾਰੀ ਨਿਭਾਉਣਾ ਵੀ ਵੱਡਾ ਫਰਜ਼ ਹੈ ਇਸੇ ਫਰਜ਼ ਤੇ ਪਹਿਰਾ ਦਿੰਦਿਆਂ ਸੰਗਤ ਪ੍ਰੈਸ ਵੈਲਫੇਅਰ ਕਲੱਬ ਰਜਿ. ਸੰਗਤ ਮੰਡੀ ਵੱਲੋਂ ਚੱਕ ਅਤਰ ਸਿੰਘ ਵਾਲਾ ਵਿਖੇ ਅੱਖਾਂ ਦੇ ਚੈਕਅੱਪ ਲਈ ਪਹਿਲਾ ਮੁਫਤ ਜਾਂਚ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਰੋਜ਼ਾਨਾ ਪਹਿਰੇਦਾਰ ਦੇ ਜਿਲ੍ਹਾ ਇੰਚਾਰਜ ਅਨਿਲ ਵਰਮਾ ਨੇ ਕੀਤਾ ਅਤੇ ਉਹਨਾਂ ਦੇ ਨਾਲ ਚੜ੍ਹਦੀਕਲਾ ਅਖਬਾਰ ਦੇ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਅਰੋੜਾ ਵੀ ਸ਼ਾਮਲ ਸਨ। ਇਸ ਕੈਂਪ ਵਿੱਚ ਕਰੀਬ 220 ਤੋਂ ਵੱਧ ਲੋੜਵੰਦ ਮਜੀਰਾਂ ਦਾ ਡਾ.ਕਰਨਸਾਰ ਬਲ ਬਠਿੰਡਾ ਦੀ ਟੀਮ ਵੱਲੋਂ ਚੈਕਅੱਪ ਕੀਤਾ ਗਿਆ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਕਲੱਬ ਦੇ ਪ੍ਰਧਾਨ ਅਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗੁਰਜੀਤ ਸਿੰਘ ਚੌਹਾਨ, ਖਜਾਂਨਚੀ ਬਲਜਿੰਦਰ ਸਿੰਘ, ਸੈਕਟਰੀ ਸੁਰਿੰਦਰਪਾਲ ਸਿੰਘ, ਅਸ਼ਵਨੀ ਕੁਮਾਰ ਐਗਜੈਕਟਿਵ ਮੈਂਬਰ, ਸ਼ਮੀਰ ਕੁਮਾਰ, ਪ੍ਰਿੰਸ ਕੁਮਾਰ, ਬਲਵੀਰ ਸਿੰਘ ਬਾਘਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਕਰੀਬ 38 ਮਰੀਜ ਅਜਿਹੇ ਸਾਹਮਣੇ ਆਏ ਹਨ ਜਿਹਨਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਤੇ ਇਹ ਆਪ੍ਰੇਸ਼ਨ ਵੀ ਕਲੱਬ ਵੱਲੋਂ ਦਾਨੀ ਸੱਜਣਾਂ ਤੇ ਸਹਿਯੋਗੀਆਂ ਨਾਲ ਮੁਫਤ ਕਰਵਾਏ ਜਾਣਗੇ ਜਿਸ ਲਈ ਪੂਰੀ ਪ੍ਰਕ੍ਰਿਆ ਤਿਆਰ ਕੀਤੀ ਗਈ ਹੈ। ਸਮੂਹ ਕਲੱਬ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਸਮਾਜਿਕ ਖੇਤਰ ਵਿੱਚ ਵੀ ਲੋੜਵੰਦ ਮਰੀਜਾਂ ਦਾ ਇਲਾਜ, ਗਰੀਬ ਲੜਕੀਆਂ ਦੇ ਵਿਆਹ, ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਆਦਿ ਲਈ ਪੂਰਨ ਮੱਦਦ ਕਰਨ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਟੀਮ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇਕੇ ਸਨਮਾਨ ਵੀ ਕੀਤਾ ਗਿਆ ਅਤੇ ਦੱਸਿਆ ਕਿ ਇਹ ਚੈਕਅੱਪ ਕੈਂਪ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਸਮੂਹ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਫਲ ਰਿਹਾ|

LEAVE A REPLY

Please enter your comment!
Please enter your name here