ਨੇਪੀਦਾ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਦੂਤ ਨੇ ਮੰਗਲਵਾਰ ਨੂੰ ਕਿਹਾ ਕਿ ਮਿਆਮਾਂ ਨੂੰ ਮੁਸਲਿਮ ਰੋਹਿੰਗਿਆ ਲੋਕਾਂ ਦੇ ਕਥਿਤ ਸ਼ੋਸ਼ਣ ਦੀ ਸਹੀ ਜਾਂਚ ਕਰਵਾਉਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ‘ਚ ਬ੍ਰਿਟਿਸ਼ ਰਾਜਦੂਤ ਕਰੇਨ ਪੀਅਰਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਵਾਬਦੇਹੀ ਤੈਅ ਕਰਨ ਦੇ ਲਈ ਸਹੀ ਜਾਂਚ ਹੋਣੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਿਆਮਾਂ ਦੇ ਅਸ਼ਾਂਤ ਸੂਬੇ ਰਾਖਿਨ ਤੇ ਬੰਗਲਾਦੇਸ਼ ਦੇ ਰੋਹਿੰਗਿਆ ਸ਼ਰਣਾਰਥੀਆਂ ਦੇ ਕੈਂਪਾ ਦਾ ਦੌਰਾ ਕੀਤਾ। ਰਾਖਿਨ ਸੂਬੇ ਤੋਂ ਰੋਹਿੰਗਿਆ ਲੋਕਾਂ ਨੂੰ ਭਜਾ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here