HAPPY BIRTHDAY TO ME AND MY USTAD JI Oharpuri Harvinder JI.

ਵਾਹਿਗੁਰੂ ਦਾ ਸ਼ੁਕਰਗੁਜਾਰ ਹਾਂ ਕਿ ਮਾਂ ਬੋਲੀ ਦੇ ਜਾਏ ਅਨੇਕਾਂ ਧਾਰਮਿਕ ਤੇ ਸੱਭਿਆਚਰਕ ਗੀਤਾਂ ਦੇ ਰਚਣਹਾਰੇ ਵੱਡੇ ਵੀਰ ਉਸਤਾਦ Harvinder Oharpuri ਜੀ ਦਾ ਮੇਰਾ ਜਨਮਦਿਨ ਤਰੀਕ 21/12 ਇਕੋ ਹੀ ਦਿਨ ਹੁੰਦਾ। ਉਸਤਾਦ ਜੀ ਲਈ ਕੁਝ ਲਿਖਾਂ ਮੇਰੇ ਕੋਲ ਸ਼ਬਦ ਨਹੀਂ। ਮਾਂ ਬੋਲੀ ਦੀ ਸੇਵਾ ਕਰਦਿਆਂ ਦੁਨੀਆਂ ਭਰ ਦੇ ਸਰੋਤਿਆਂ ਨੇ ਜੋ ਹੁਣ ਤੱਕ ਸਾਨੂੰ ਦੋਹਾਂ ਨੂੰ ਪਿਆਰ ਦਿੱਤਾ, ਉਸ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ।

ਗੁਰੂ ਚੇਲੇ ਦਾ ਰਿਸ਼ਤਾ ਗੂੜਾ,

ਲਿਖਣਾ ਪੜ੍ਹਨਾ ਦੱਸਿਆ ਊੜਾ,

ਸਾਰੀ ਪੈਂਤੀ ਕੰਠ ਕਰਾਈ,

ਹੀਰੇ ਵਰਗੀ ਚਮਕ ਬਣਾਈ,

ਪੱਥਰ ਪੂਜਣ ਯੋਗ ਹੋ ਜਾਂਦੇ,

ਬੁੱਤ ਘਾੜੇ ਦੇ ਹੱਥੀਂ ਆ ਕੇ,

ਸੋਨਾ ਬਣੇ ਸ਼ਿੰਗਾਰ ਜੀਵਨ ਦਾ,

ਸੁਨਿਆਰੇ ਤੋਂ ਚੋਟਾਂ ਖਾ ਕੇ,

ਮਾਪਿਆਂ ਦਿੱਤਾ ਜਨਮ ਜਗਤ ਤੇ,

ਅਧਿਆਪਕ ਨੇ ਜੀਵਨ ਜਾਂਚ,

ਜੜ੍ਹ ਪਤਾਲਾਂ ਦੇ ਵਿੱਚ ਲਾਵੇ,

ਬੱਚਿਆਂ ਤੇ ਨਾ ਆਵੇ ਆਂਚ,

ਰਾਹ ਦਸੇਰਾ ਸਾਰੇ ਜੱਗ ਦਾ,

ਵਿੱਦਿਆ ਦਾ ਹੈ ਚਾਨਣ ਮੁਨਾਰਾ,

ਅਧਿਆਪਕ ਦਾ ਉੱਚਾ ਰਿਸ਼ਤਾ,

ਜੋ ਅੰਬਰ ਸਰਘੀ ਦਾ ਤਾਰਾ,

‘ਉਹੜਪੁਰੀ’ ਹਰਵਿੰਦਰ ਸ਼ਾਲਾ,

ਸਾਰੇ ਜੱਗ ਦੀਆਂ ਖੁਸ਼ੀਆਂ ਮਾਣੇ,

‘ਸਿੱਕੀ ਕਰੇ ਧੰਨਵਾਦ ਗੁਰੂ ਦਾ, #

ਜਿਸ ਨੇ ਲਾਇਆ ਤੀਰ ਟਿਕਾਣੇ,

ਤੁਹਾਡੇ ਆਪਣਾ#’ਸਿੱਕੀ ਝੱਜੀ ਪਿੰਡ ਵਾਲਾ’ ‘ਹਰਵਿੰਦਰ ਉਹੜਪੁਰੀ’

LEAVE A REPLY

Please enter your comment!
Please enter your name here