ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਚਰਚਾ ਚ ਰਹੇ ‘ਗੋਲਡੀ ਬਾਵਾ’ ਏਨੀ ਦਿਨੀ ਯੌਰਪ ਟੂਰ ਤੇ ਹਨ । ਜਰਮਨ , ਬੈਲਜੀਅਮ , ਸਵਿਟਜਰਲੈਂਡ , ਇਟਲੀ ਵਰਗੇ ਕਈ ਦੇਸ਼ਾਂ ਚ ਸਰੋਤਿਆਂ ਦੇ ਰੂਹਬਰੂ ਹੋਣਗੇ; ਗੋਲਡੀ ਬਾਵਾ ਦੇ ਕਿੰਨੇ ਹੀ ਗੀਤ ਤੇ ਸ਼ੇਅਰ ਸਰੋਤਿਆਂ ਦੀ ਸੋਚ ਤੇ ਖਰੇ ਉਤਰੇ , ਵਕਤ ਪੈਣ ਤੇ ਬਾਬਾ ਜੀ ਖੜ੍ਹਕਾਦੀਏ ਖੰਡੇ ਨੂੰ ,,,,,, , ਬੱਲੇ ਬੱਲੇ ਜੱਗ ਚ ਕਰਾਤੀ ਬਾਈ ਕਬੱਡੀ ਨੇਂ ,,,,,,, ਝਾਂਜਰਾਂ, ਮੈਂ ਪੰਜਾਬ ਬੋਲਦਾਂ, ਭਗਤ ਸਿਆਂ ਪੰਜਾਬ ਤੇਰੇ ਨੂੰ ਚਿੱਟਾ ਖਾ ਗਿਆ ਓਏ, ਆਦਿ ਜਿਕਰਯੋਗ ਹਨ। ਇਸੇ ਕਰਕੇ ਚੰਗਾ ਸੁਨਣ ਵਾਲੇ ਸਰੋਤੇ ‘ਗੋਲਡੀ ਬਾਵਾ’ ਨੂੰ ਪਲਕਾਂ ਤੇ ਬਿਠਾ ਲੈਂਦੇ ਹਨ। ਹੁਣੇ ਪ੍ਰਦੇਸੀਆਂ ਦੀ ਜ਼ਿੰਦਗੀ ਤੇ ਝਾਤ ਪਾਉਂਦਾ ‘ਗੋਲਡੀ ਬਾਵਾ’ ਦਾ ਨਵਾਂ ਗੀਤ ( ਪਿੰਡ ਦਾ ਸੁਪਨਾ ) ਜੋ ਕਿ ਇਟਲੀ ਵਸਦੇ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲੇ” ਦਾ ਕਲਮਬੰਧ ਕੀਤਾ ਹੈ। ਉੱਘੇ ਗੀਤਕਾਰ ” ‘ਹਰਵਿੰਦਰ ਉਹੜਪੁਰੀ’ ਹੋਰਾਂ ਦੀ ਪੇਸ਼ਕਸ਼ ਇਹ ਗੀਤ ਜਿਸ ਨੂੰ ‘ਆਰ ਯੂ ਕੇ’ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਅਤੇ”ਰਣਧੀਰ ਫੱਗੂਵਾਲਾ” ਦਾ ਬਣਾਇਆ ਵੀਡੀਓ ਤੇ ਇਸ ਗੀਤ ਨੂੰ ਨਾਮਵਾਰ ਸੰਗੀਤ ਕੰਪਨੀ ਐੱਸ ਐੱਮ ਆਈ ਨੇ ਰਿਲੀਜ਼ ਕੀਤਾ ਹੈ ਆਸ ਹੈ ‘ਗੋਲਡੀ ਬਾਵਾ ਬਾਵਾ’ ਦੇ ਇਸ ਗੀਤ ਨੂੰ ਚੰਗਾ ਸੁਨਣ ਵਾਲੇ ਸਰੋਤੇ ਜਰੂਰ ਆਪਣੇ ਦਿਲ ਚ ਥਾਂ ਦੇਣਗੇ।

LEAVE A REPLY

Please enter your comment!
Please enter your name here