ਗੁਜਰਾਤ:–
ਰੰਗਾਂ ਅਤੇ ਮੇਲਿਆਂ ਤਿਉਹਾਰਾਂ ਨਾਲ ਭਰਿਆ ਗੁਜਰਾਤ ।ਗੁਜਰਾਤ ਦੇ ਲੋਕ ਆਪਣੀ ਸੰਸਕ੍ਰਿਤੀ ਅਤੇ ਸਾਹਿਤ ਦੇ ਬਹੁਤ ਨਜਦੀਕ ਹਨ।ਇੱਥੇ ਗੁਜਰਾਤੀ ਬੋਲੀ ਬੋਲੀ ਜਾਂਦੀ ਹੈ ਗੁਜਰਾਤੀ ਬੋਲੀ ਦਾ ਜਨਮ ਸੰਸਕ੍ਰਿਤ ਬੋਲੀ ਤੋਂ ਹੋਇਆ ਹੈ।ਗੁਜਰਾਤ ਸ਼ਬਦ ਅਸਲ ਵਿੱਚ ਗੁਜਰ ਸਮਾਜ ਤੋਂ ਆਇਆ ਹੈ। ਇਹ ਲੋਕ ਪ੍ਰਾਚੀਨ ਸਮੇਂ ਵਿੱਚ ਯੁੱਧ ਕਲਾ ਦੀ ਮੁਹਾਰਤ ਰੱਖਦੇ ਸਨ।ਇਹਨਾਂ ਦਾ ਮੁੱਖ ਖਿੱਤਾ ਪਸ਼ੂਪਾਲਣਾ ਅਤੇ ਖੇਤੀਬਾੜੀ ਹੁੰਦੀ ਸੀ ਅਤੇ ਅੱਜ ਵੀ ਹੈ।ਗੁਜਰ ਸਮਾਜ ਹਿੰਦੋਸਤਾਨ ਵਿੱਚ ਦਿੱਲੀ,ਮਾਹਾਰਾਸ਼ਟਰ,ਹਿਮਾਚਲ,ਕਸ਼ਮੀਰ,ਹਰਿਆਣਾ ਮੱਧ-ਪਰਦੇਸ਼ ,ਰਾਜਸਥਾਨ ਵਿੱਚ ਵੱਸ ਰਹੇ ਹਨ।ਇਸੇ ਤਰਾਂ ਇਸ ਸਮਾਜ ਦੇ ਲੋਕ ਪਾਕਿਸਤਾਨ ਵਿੱਚ ਲਹੌਰ,ਫੈਸਲਾਬਾਦ,ਗੁਜਰਾਵਾਲਾਂ ਦੇ ਹੋਰ ਆਸ ਪਾਸ ਦੇ ਇਲਾਕਿਆਂ ਵਿੱਚ ਵੱਸ ਰਹੇ ਹਨ।ਇੱਥੇ ਦੇ ਲੋਕ ਗਰਵਾ ਅਤੇ ਰੰਗ ਬਰੰਗੇ ਪਤੰਗਾ ਦੀ ਪਤੰਗਬਾਜੀ ਕਰਨਾ ਦਾ ਬਹੁਤ ਸ਼ੌਕ ਰੱਖਦੇ ਹਨ।ਗੁਜਰਾਤ ਦੇ ਲੋਕ ਖਾਣ ਪੀਣ ਦੇ ਬਹੁਤ ਸ਼ੁਕੀਨ ਹੁੰਦੇ ਹਨ ਇਹ ਜਿਆਦਾਤਰ ਸ਼ਾਕਾਹਾਰੀ ਅਤੇ ਸਰਲ ਤਰੀਕੇ ਨਾਲ ਸਵਾਦਦਿਸ਼ਟ ਖਾਣਾ ਬਣਾਉਣ ਵਿੱਚ ਨਿਪੁੰਨ ਹਨ।ਇੱਥੇ ਦੇ ਲੋਕ ਜਿਆਦਾ ਤਰ ਜੈਨ ਧਰਮ ਨੂੰ ਮੰਨਣ ਵਾਲੇ ਹਨ।ਇਸੇ ਕਰਕੇ ਲੋਕ ਜਿਆਦਾਤਰ ਸ਼ਾਕਾਹਾਰੀ ਭੋਜਨ ਖਾਂਦੇ ਅਤੇ ਧਰਮ ਦੀ ਪਾਲਣਾ ਕਰਦੇ ਹਨ।ਗੁਜਰਾਤ ਦੇ ਲੋਕ ਆਪਣੇ ਖਾਣਿਆਂ ਵਿੱਚ ਚਾਵਲ,ਦਾਲ ਅਤੇ ਬਾਜਰੇ ਦਾ ਬਹੁਤ ਇਸਤੇਮਾਲ ਕਰਦੇ ਹਨ।ਗੁਜਰਾਤ ਦੇ ਲੋਕ ਜਿਆਦਾਤਰ  ਮੌਸਮ ਅਤੇ ਤਿਉਹਾਰਾਂ ਦੇ ਅਨੁਸਾਰ ਹੀ ਆਪਣੇ ਭੋਜਨ ਨੂੰ ਬਣਾਉਂਦੇ ਹਨ।ਗੁਜਰਾਤੀ ਲੋਕਾਂ ਦਾ ਮੁੱਖ ਖਾਣਾ ਕਣਕ ਜਾਂ ਬਾਜਰੇ ਦੇ ਆਟੇ ਦੀ ਰੋਟੀ ਨਾਲ ਸਬਜੀ ਜਾਂ ਦਾਲ ਚਾਵਲ ਨਾਲ ਲੱਸੀ ਅਤੇ ਇਹਨਾਂ ਦੇ ਖਾਣੇ ਵਿੱਚ ਇੱਕ ਮਿੱਠਾ ਪਕਵਾਨ ਜਰੂਰ ਹੁੰਦਾ ਹੈ।ਇਹਨਾਂ ਦਾ ਚਟਪਟਾ ਖਾਣਾ ਡੋਕਲਾ,ਫਾਫੜਾ,ਖੰਡਵੀ ਆਦਿ ਹਨ।

NO COMMENTS

LEAVE A REPLY