ਨਵੀਂ ਦਿੱਲੀ

ਵੀਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਇਕ ਅਹਿਮ ਮਾਮਲੇ ‘ਤੇ ਸੁਣਵਾਈ ਕਰਦਿਆਂ ਗੂਗਲ ਇੰਡੀਆ ਪ੍ਰਾਈਵੇਟ ਲਿਮਟਡ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੀ ਵੈੱਬਸਾਈਟ, ਯੂਟਿਊਬ ਤੇ ਫੇਸਬੁੱਕ ਤੋਂ ਸਿੱਖਾਂ ਸਬੰਧੀ ਗਲਤ ਸ਼ਬਦਾਵਲੀ ਵਾਲੇ ਆਰਟੀਕਲ ਹਟਾ ਦੇਵੇ ਤੇ ਅਜਿਹਾ ਕਰਨ ਲਈ ਗੂਗਲ ਨੂੰ ਸਿਰਫ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਦਿੱਲੀ ਕੋਰਟ ਦੀ ਸਿਵਲ ਜੱਜ ਜਸਜੀਤ ਕੌਰ ਨੇ ਇਕ ਮਾਮਲੇ ‘ਤੇ ਸੁਣਵਾਈ ਦੌਰਾਨ ਇਹ ਹੁਕਮ ਦਿੱਤੇ। ਜੀ.ਐੱਸ. ਨਾਂ ਵਾਲੀ ਸ਼ਖਸ ਦੀ ਪਟੀਸ਼ਨ ‘ਤੇ ਇਕਪਾਸੜ ਨਿਰਣਾਇਕ ਮੰਗ ਕਰਨ ਵਾਲੇ ਵਕੀਲ ਗੁਰਮੀਤ ਸਿੰਘ ਮੁਤਾਬਕ ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਲਗਾਤਾਰ ਅਜਿਹੇ ਵੀਡੀਓਜ਼ ਅਪਲੋਡ ਕਰਨ ਨਾਲ ਸਿੱਖ ਧਰਮ ਦੇ ਸਰਧਾਲੂ ਨਾਰਾਜ਼ ਹੋ ਸਕਦੇ ਹਨ । ਮੰਨਿਆ ਜਾਂਦਾ ਹੈ ਕਿ ਅਦਾਲਤ ਨੇ ਕਿਹਾ ਕਿ ਜੇਕਰ ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਅਜਿਹੀਆਂ ਵੀਡੀਓਜ਼ ਅਪਲੋਡ ਕਰਨ ਤੋਂ ਨਹੀਂ ਰੋਕਿਆ ਗਿਆ ਤਾਂ ਸਮਾਜਿਕ ਅਤੇ ਕਾਨੂੰਨ ਵਿਵਸਥਾ ‘ਤੇ ਅਸਰ ਪੈ ਸਕਦਾ ਹੈ। ਅਦਾਲਤ ਨੇ ਗੂਗਲ ਇੰਡੀਆ ਪ੍ਰਾ.ਲਿ. ਅਤੇ ਇਸ ਦੇ ਅਧਿਕਾਰੀਆਂ ਦੇ ਕਿਸੇ ਵੀ ਧਰਮ, ਵਿਸ਼ੇਸ਼ ਰੂਪ ਤੋਂ ਸਿੱਖ ਧਰਮ ਅਤੇ ਇਸ ਧਰਮ ਦੇ ਗੁਰੂਆਂ ਦੇ ਖਿਲਾਫ ਵੀਡੀਓਜ਼ ਨੂੰ ਅਪਲੋਡ ਕਰਨ ਅਤੇ ਪ੍ਰਕਾਸ਼ਿਤ ਕਰਨ ‘ਤੇ ਰੋਕ ਲੱਗਾ ਦਿੱਤੀ ਹੈ। ਕੋਰਟ ਨੇ ਗੂਗਲ ਇੰਡੀਆ ਦੇ ਉਨ੍ਹਾਂ ਸਾਰੀਆਂ ਵੀਡੀਓਜ਼ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ ਜਿਸ ‘ਚ ਸਾਕਸ਼ੀ ਭਾਰਦਵਾਜ ਵੀ ਹੈ। ਗੁਰਮੀਤ ਸਿੰਘ ਨੇ ਕੋਰਟ ‘ਚ ਕਿਹਾ ਕਿ ਅਜਿਹੇ ਭਾਸ਼ਣ ਸੋਸ਼ਲ ਮੀਡੀਆ ‘ਤੇ ਚੱਲ ਰਹੇ ਹਨ, ਜਿਸ ਕਾਰਨ ਮਾਹੌਲ ਵੀ ਵਿਗੜ ਸਕਦਾ ਹੈ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਹੈ ਕਿ ਗੂਗਲ ਇੰਡੀਆ ਨੇ ਕੋਰਟ ਦੇ ਆਦੇਸ਼ ਤੋਂ ਬਿਨਾਂ ਇਨ੍ਹਾਂ ਵੀਡੀਓ ਨੂੰ ਹਟਾਉਣ ਤੋਂ ਇੰਨਕਾਰ ਕਰ ਦਿੱਤਾ ਸੀ। ਕੋਰਟ ਨੇ ਪਟੀਸ਼ਨ ‘ਤੇ ਗੂਗਲ ਇੰਡੀਆ ਅਤੇ ਦਿੱਲੀ ਪੁਲਸ ਨੂੰ ਨੋਟਿਸ ਵੀ ਜਾਰੀ ਕੀਤਾ। ਨਾਲ ਹੀ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਰੀਕ ਤੈਅ ਕੀਤੀ ਹੈ।

LEAVE A REPLY

Please enter your comment!
Please enter your name here