ਨਿਊਜਰਸੀ, 24 ਜਨਵਰੀ ( ਰਾਜ ਗੋਗਨਾ )—ਕਾਰਟਰੇਟ ਨਿਊਜਰਸੀ  ਦੀ ਬਹੁਪੱਖੀ ਸਖਸ਼ੀਅਤ ਸ.ਹਰਜਿੰਦਰ ਸਿੰਘ ਬਾਹੀਆ ਕਾਰਟਰੇਟ ਆਨਰੇਰੀ ਪੁਲਿਸ ਬੈਨੇਵੋਲੈਂਟ ਦੇ ਸਾਲ 2019 ਲਈ ਉਪ-ਚੇਅਰਮੈਨ ਬਣਾਏ ਗਏ ਹਨ। ਹਰਜਿੰਦਰ ਸਿੰਘ ਬਾਹੀਆ ਵੱਖ ਵੱਖ ਖੇਤਰਾਂ ‘ਚ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ ।ਉਹ ਕਾਰਟਰੇਟ ਵਿਖੇ ਰਿਪਬਲਿਕਨ ਪਾਰਟੀ ਦੇ ਸੀਨੀਅਰ ਵਾਇਸ ਚੇਅਰਮੈਨ ਵੀ ਹਨ ਅਤੇ ਮਿਡਲਸੈਕਸ ਕਾਉਂਟੀ, ਨਿਊਜਰਸੀ ਦੀ ਰਿਪਬਲਿਕਨ ਕਮੇਟੀ ਦੇ ਵੀ ਮੈਂਬਰ ਹਨ। ਜ਼ਿਕਰਯੋਗ ਹੈ ਕਿ ਸ.ਬਾਹੀਆ 2016 ‘ਚ ਕਾਰਟਰੇਟ ਦੀ ਸਿਟੀ ਕਾਉਂਸਲ ਲਈ ਵੀ ਰਿਪਬਲਿਕਨ ਪਾਰਟੀ ਵਲੋਂ ਚੋਣ ਲੜ ਚੁੱਕੇ ਹਨ।ਹਰਜਿੰਦਰ ਸਿੰਘ ਬਾਹੀਆ ਜਲੰਧਰ ਦੇ ਸੈਂਟਰਲ ਸਕੂਲ ਅਤੇ ਲਾਇਲਪੁਰ ਖਾਲਸਾ ਕਾਲਜ਼ ਵਿਖੇ ਪੜ੍ਹਦਿਆਂ ਵੀ ਨੈਸ਼ਨਲ ਪੱਧਰ ਤੱਕ ਹਾਕੀ ਵੀ ਖੇਡਦੇ ਰਹੇ ਹਨ ਅਤੇ ਅਮਰੀਕਾ ਆ ਕੇ ਉਹਨਾਂ ਦੀ ਖੇਡਾਂ ‘ਚ ਦਿਲਚਸਪੀ ਨੇ ਉਹਨਾਂ ਨੂੰ ਸਾਕਰ ਕੋਚ ਬਣਾ ਦਿੱਤਾ ਹੈ ।ਉਹ ਆਪਣੇ ਰੁਝੇਵਿਆਂ ਭਰੀ ਜਿੰਦਗੀ ‘ਚੋ ਸਮਾ ਕੱਢ ਕੇ ਬੱਚਿਆਂ ਨੂੰ ਨਿਊਜਰਸੀ ਸਾਕਰ ਦੀ ਕੋਚਿੰਗ ਦੇ ਰਹੇ ਹਨ।ਪਿਛਲੇ ਕੁਝ ਸਮੇ ਤੋਂ ਕਾਰਟਰੇਟ ਟਾਊਨ  ਪ੍ਰੀਮੀਅਰ ਸਾਕਰ ਐਸੋਸੀਏਸ਼ਨ ਦੇ ਵੀ ਪ੍ਰਧਾਨ ਚਲੇ ਆ ਰਹੇ ਹਨ।ਪਿਛਲੇ ਸੀਜਨ ‘ਚ ਹਰਜਿੰਦਰ ਸਿੰਘ ਬਾਹੀਆ ਦੀਆਂ ਟੀਮਾਂ ਨੇ ਮਿੱਡ ਜਰਸੀ ਸਾਕਰ ਲੀਗ ਲੜੀ ਜਿੱਤੀ ਸੀ  ।ਹਰਜਿੰਦਰ ਸਿੰਘ ਦੀਆਂ ਦੋ ਟੀਮਾਂ ਅੰਡਰ 14 ਅਤੇ ਅੰਡਰ 15 ਸਾਲ ਚੈਂਪੀਅਨ ਬਣੀਆਂ ਸਨ ਤੇ ਤੀਜੀ ਟੀਮ ਬਰਾਬਰ ਰਹੀ ਸੀ। ਉਹਨਾਂ ਦੀਆਂ ਟੀਮ ਨੂੰ ਹੋਰ ਕੋਈ ਟੀਮ ਨਹੀਂ ਹਰਾ ਸਕੀ।ਸ.ਬਾਹੀਆ ਖੇਡਾਂ ਤੇ ਸਿਆਸਤ ਤੋਂ ਇਲਾਵਾ ਧਾਰਮਿਕ ਖੇਤਰ ‘ਚ ਵੀ ਸਰਗਰਮ ਰਹਿੰਦੇ ਹਨ ਅਤੇ ਦਸ਼ਮੇਸ਼ ਦਰਬਾਰ ਦੇ ਸਰਗਰਮ ਮੈਂਬਰ ਹਨ।ਹਰਜਿੰਦਰ ਸਿੰਘ ਬਾਹੀਆ 5 ਕੁ ਸਾਲ ਤੋਂ ਪੀ ਬੀ ਏ ਦੇ ਮੈਂਬਰ ਰਹੇ ਹਨ ।ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਸ ਸਾਲ ਲੋਕਲ 47 ਵਲੋਂ ਉਹਨਾਂ ਨੂੰ ਇਸ ਸੰਸਥਾ ਦਾ ਉਪ-ਚੇਅਰਮੈਨ ਬਨਣ ਦਾ ਮਾਣ  ਪ੍ਰਾਪਤ ਹੋਇਆ ਹੈ ਜਿਹੜਾ ਕਿ ਕਿਸੇ ਪਹਿਲੇ ਪੰਜਾਬੀ ਨੂੰ ਇਹ ਮਾਣ ਮਿਲਿਆਂ ਹੈ।

LEAVE A REPLY

Please enter your comment!
Please enter your name here