ਇੰਦੌਰ— ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਤੀਜੇ ਵਨਡੇ ‘ਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਦੇ ਨਾਲ ਹੀ ਭਾਰਤ ਨੇ ਇਕ ਦਿਨਾ ਕ੍ਰਿਕਟ ਵਿਚ ਨੰਬਰ ਵਨ ਰੈਂਕਿੰਗ ਵੀ ਹਾਸਲ ਕਰ ਲਈ।

ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਦੇ ਨਾਲ ਹੀ ਐਤਵਾਰ ਨੂੰ ਇੱਥੇ ਹੋਲਕਰ ਸਟੇਡੀਅਮ ਵਿਚ ਮੇਜ਼ਬਾਨ ਟੀਮ ਦੇ ਅਜੇਤੂ ਰਹਿਣ ਦਾ ਰਿਕਾਰਡ ਵੀ ਬਰਕਰਾਰ ਰਿਹਾ। ਇਹ ਇਸ ਮੈਦਾਨ ‘ਤੇ ਇਕ ਦਿਨਾ ਮੈਚਾਂ ਦੇ ਸਵਰੂਪ ਵਿਚ ਟੀਮ ਇੰਡੀਆ ਦੀ ਲਗਾਤਾਰ ਪੰਜਵਾਂ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਇੱਥੇ ਇੰਗਲੈਂਡ ਵਿਰੁੱਧ ਦੋ ਤੇ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਰੁੱਧ ਇਕ-ਇਕ ਵਨ ਡੇ ਮੈਚ ਜਿੱਤਿਆ ਸੀ।
ਭਾਰਤ ਨੇ ਆਰੋਨ ਫਿੰਚ 124 ਦੌੜਾਂ ਦੇ ਦਮ ‘ਤੇ ਵੱਡੇ ਸਕੋਰ ਵੱਲ ਵਧ ਰਹੀ ਆਸਟ੍ਰੇਲੀਆਈ ਟੀਮ ਨੂੰ 6 ਵਿਕਟਾਂ ‘ਤੇ 293 ਦੌੜਾਂ ‘ਤੇ ਰੋਕਣ ਤੋਂ ਬਾਅਦ ਰਹਾਨੇ, ਰੋਹਿਤ ਤੇ ਪੰਡਯਾ ਦੇ ਅਰਧ ਸੈਂਕੜਿਆਂ ਨਾਲ 47.5 ਓਵਰਾਂ ਵਿਚ 5 ਵਿਕਟਾਂ ‘ਤੇ 294 ਦੌੜਾਂ ਬਣਾ ਕੇ ਬਿਹਤਰੀਨ ਜਿੱਤ ਹਾਸਲ ਕਰ ਲਈ।

NO COMMENTS

LEAVE A REPLY