ਕੈਨੇਡਾ :- ਕਮਜ਼ੋਰ ਵਰਗ ਦੀ ਸਹਾਇਤਾ ਲਈ ਆਪਣੀ ਵਚਨਬੱਧਤਾ ਦੇ ਅਨੁਸਾਰ ਭੁੱਖਿਆਂ ਨੂੰ ਰੋਟੀ ਦੇਣ ਤੇ ਭਾਈਚਾਰੇ ਦੀ ਸੇਵਾ ਤੇ ਹਮਾਇਤ ਜਾਰੀ ਰੱਖਣ ਦੇ ਟੀਚੇ ‘ਤੇ ਵਾਲੀ ਸੰਸਥਾ , ਕੈਨੇਡਾ ‘ਚ ਸਥਾਪਿਤ ਪਹਿਲੀ ਵਿੱਤੀ ਸਿੱਖ ਸੰਸਥਾ ‘ਖ਼ਾਲਸਾ ਕਰੈਡਿਟ ਯੂਨੀਅਨ’ ਸੰਨ 1986 ‘ਚ ਕੈਨੇਡਾ ‘ਚ ਹੋਂਦ ‘ਚ ਆਈ ਸੀ, ਖਾਲਸਾ ਕਰੈਡਿਟ ਯੂਨੀਅਨ ਜੋ ਭਾਈਚਾਰੇ ਲਈ ਵੱਡੇ ਪੱਧਰ ‘ਤੇ ਕੰਮ ਕਰਨ ਵਾਲੀ ਸੰਸਥਾ ਹੈ।ਇਹ ਸੰਸਥਾ ਹਰ ਸਾਲ ਦਸਵੰਧ ਵਜੋਂ ਆਪਣੀ ਕਮਾਈ ‘ਚੋਂ 10 ਫੀਸਦ ਹਿੱਸਾ ਦਾਨ ਕਰ ਦਿੰਦੀ ਹੈ, ਜਿਸ ਤਹਿਤ ਸੰਸਥਾ ਵੱਲੋਂ ਉੱਚ ਸਿੱਖਿਆ ਲਈ ਕੈਨੇਡਾ ਆਏ ਵਿਦਿਆਰਥੀਆਂ ਦੀ ਵੀ ਵਿੱਤੀ ਮਦਦ ਕੀਤੀ ਜਾਂਦੀ ਹੈ। ਇਹ ਸੰਸਥਾ ਸਿਰਫ ਸਕੂਲਾਂ ਜਾ ਕਾਲਜਾਂ ਲਈ ਹੀ ਨਹੀਂ ਸਗੋਂ ਖਾਲਸਾ ਕਰੈਡਿਟ ਯੂਨੀਅਨ ਸਿੱਖ ਭਾਈਚਾਰੇ ਲਈ ਵੀ ਵੱਧ ਚੜ੍ਹ ਕੇ ਕੰਮ ਕਰਦੀ ਹੈ। ਇਸਦੇ ਨਾਲ ਹੀ ਬੇਸ਼ੱਕ 2018 ਅਜੇ ਸ਼ੁਰੂ ਹੋਇਆ ਹੀ ਹੈ, ਪਰ ਇਸ ਸੰਸਥਾ ਨੇ ਨਵੇਂ ਸਾਲ ‘ਚ ਵੀ ਸਿੱਖ ਭਾਈਚਾਰੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤੈ ਹੈ। ਜਾਣਕਾਰੀ ਮੁਤਾਬਕ ਇਸ ਸੰਸਥਾਂ ਨੇ ਵੱਖ-ਵੱਖ ਸਮਾਜ ਭਲਾਈ ਕੰਮਾਂ ਵਿੱਚ 3 ਲੱਖ ਡਾਲਰ ਦਾਨ ਕੀਤੇ ਹਨ ।

NO COMMENTS

LEAVE A REPLY