ਮਾਤਾ , ਪਿਤਾ ਤਾਂ ਉਹ ਖ਼ਜ਼ਾਨਾ ਹੈ
ਜੋ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਵਿੱਚ
ਰੱਬ ਤੋਂ ਪ੍ਰਾਪਤ ਹੁੰਦਾ ਹੈ
ਇਸ ਖ਼ਜ਼ਾਨੇ ਨੂੰ ਵਰਤ ਕੇ
ਉਹ ਵੱਡੇ ਹੁੰਦੇ ਨੇ
ਪਹਿਲਾਂ ਸਕੂਲਾਂ ’ਚ ਪੜ੍ਹਦੇ ਨੇ
ਫਿਰ ਕਾਲਜਾਂ ’ਚ ਪੜ੍ਹਦੇ ਨੇ
ਤੇ ਡਿਗਰੀਆਂ ਪ੍ਰਾਪਤ ਕਰਦੇ ਨੇ
ਫਿਰ ਅੱਛੇ ਅਹੁਦੇ ਪ੍ਰਾਪਤ ਕਰਕੇ
ਧਨ , ਦੌਲਤ ਇਕੱਠੀ ਕਰਦੇ ਨੇ
ਰਹਿਣ ਲਈ ਕੋਠੀਆਂ ਬਣਾਂਦੇ ਨੇ
ਤੇ ਹੋਰ ਐਸ਼ੋ ਆਰਾਮ ਦੀਆਂ ਵਸਤਾਂ
ਖਰੀਦਦੇ ਨੇ
ਫਿਰ ਇਕ ਦਿਨ ਉਨ੍ਹਾਂ ਨੂੰ
ਇਸ ਖ਼ਜ਼ਾਨੇ ਦੀ
ਕੋਈ ਲੋੜ ਨਹੀਂ ਰਹਿੰਦੀ
ਤੇ ਉਹ ਇਸ ਦੀ ਬੇਕਦਰੀ
ਕਰਨ ਲੱਗ ਪੈਂਦੇ ਨੇ ।
ਉਨ੍ਹਾਂ ਨੂੰ ਇਸ ਗੱਲ ਦੀ
ਉੱਕੀ ਹੀ ਸੋਝੀ ਨਹੀਂ ਹੁੰਦੀ
ਕਿ ਉਨ੍ਹਾਂ ਨੇ ਵੀ ਇਕ ਦਿਨ
ਆਪਣੇ ਬੱਚਿਆਂ ਲਈ ਖ਼ਜ਼ਾਨਾ ਬਣਨਾ ਹੈ
ਜਦ ਉਨ੍ਹਾਂ ਨੂੰ ਇਸ ਗੱਲ ਦੀ
ਸੋਝੀ ਆਾਂਦੀ ਹੈ
ਉਸ ਵੇਲੇ ਬੜੀ ਦੇਰ
ਹੋ ਚੁੱਕੀ ਹੁੰਦੀ ਹੈ
ਤੇ ਉਨ੍ਹਾਂ ਦਾ ਇਹ ਖ਼ਜ਼ਾਨਾ
ਰੱਬ ਉਨ੍ਹਾਂ ਤੋਂ ਵਾਪਸ ਲੈ ਲੈਂਦਾ ਹੈ
ਫਿਰ ਪਛਤਾਵੇ ਤੋਂ ਬਗੈਰ
ਉਨ੍ਹਾਂ ਦੇ ਹੱਥ
ਕੁਝ ਨਹੀਂ ਲਗਦਾ
ਕੁਝ ਨਹੀਂ ਲਗਦਾ ।
—————–

ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}੯੯੧੫੮੦੩੫੫੪

LEAVE A REPLY

Please enter your comment!
Please enter your name here