(ਚਮਨ ਲਾਲ ਚਮਨ ਜੀ ਦੀ ਯਾਦ ਨੂੰ ਸਮਰਪਿਤ)

ਤੁਰਦੇ ਜਾਂਦੇ ਯਾਰ ਪੁਰਾਣੇ ਜੱਗ ਉੱਤੋਂ।

ਚੁਗ ਕੇ ਆਪਣੇ ਆਪਣੇ ਦਾਣੇ ਜੱਗ ਉੱਤੋਂ।

 

ਇਸ ਦੁਨੀਆਂ ਵਿਚ ਹੋਂਦ ਕਿਸੇ ਦੀ ਥਿਰ ਨਾਹੀਂ

ਸੱਭ ਨੇ ਆਪਣੇ ਪੰਧ ਮੁਕਾ’ਣੇ ਜੱਗ ਉੱਤੋਂ।

 

ਸਿਰਾਂ ਦੇ ਉੱਤੇ ਤਾਜ ਸਜਾ ਕੇ ਬੈਠੇ ਜੋ

ਤੁਰ ਗਏ ਸਾਰੇ ਰਾਜੇ-ਰਾਣੇ ਜੱਗ ਉੱਤੋਂ।

 

ਕੋਈ ਨਾ ਮਰਜ਼ੀ ਦੇ ਨਾਲ ਆਵੇ ਜੱਗ ਉੱਤੇ

ਕੋਈ ਨਾ ਜਾਵੇ ਆਪਣੇ ਭਾਣੇ ਜੱਗ ਉੱਤੋਂ।

 

ਦਿਲ ਵਿਚ ਸਾਂਭ ਸਾਂਭ ਕੇ ਰੱਖੇ ਉਮਰਾਂ ਦੇ

ਇਕ ਦਿਨ ਕੁੱਲ ਰਿਸ਼ਤੇ ਟੁੱਟ ਜਾਣੇ ਜੱਗ ਉੱਤੋਂ।

 

ਜਿਨ੍ਹਾਂ ਦੀ ਖ਼ਾਤਰ ਬੰਦਾ ਟੁੱਟ ਟੁੱਟ ਹੈ ਮਰਦਾ

ਧੰਨ, ਦੌਲਤ ਨਹੀਂ ਨਾਲ ਲਿਜਾਣੇ ਜੱਗ ਉੱਤੋਂ।

 

ਉਹ, ਜੋ ਨਵੀਆਂ ਪੈੜਾਂ ਪਾਉਂਦੇ ਦੁਨੀਆਂ ‘ਚ

ਉਨ੍ਹਾਂ ਦੇ ਜਾਣੇ ਨਕਸ਼ ਪਛਾਣੇ ਜੱਗ ਉੱਤੋਂ।

 

ਜਿਹੜੇ ਲੋਕਾਂ ਖ਼ਾਤਰ ਜੀਵਨ ਵਾਰ ਗਏ

ਖੱਟ ਕੇ ਲੈ ਗਏ ਨਾਮ ਸਿਆਣੇ ਜੱਗ ਉੁੱਤੋਂ।

.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

 

LEAVE A REPLY

Please enter your comment!
Please enter your name here