ਆਦਮੀ ਜਦ ਤੋਂ ਹੋ ਗਿਆ ਹੈਵਾਨ ਤੇਰੇ ਸ਼ਹਿਰ ਦਾ।
        ਉਸੇ ਦਿਨ ਤੋਂ ਡਿੱਗਿਆ ਈਮਾਨ ਤੇਰੇ ਸ਼ਹਿਰ ਦਾ।

       ਆਪਣੇ ਸ਼ਹਿਰ ਵਿੱਚ ਹੀ ਸਹਿਮਿਆ ਫਿਰਦਾ ਹੈ,
       ਵੇਖ ਅੱਜ, ਬੱਚਾ ਬੁੱਢਾ ਤੇ ਜਵਾਨ ਤੇਰੇ ਸ਼ਹਿਰ ਦਾ।

       ਗੱਦੀ ਨਾਲ ਚਿੰਬੜ ਕੇ ਹੋਕਾ ਦੇਵੇ ਅਮਨ ਦਾ,
       ਬੇਈਮਾਨ ਹੋ ਗਿਆ ਹੁਕਮਰਾਨ ਤੇਰੇ ਸ਼ਹਿਰ ਦਾ।

       ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਭਾਈ,
       ਕਹਿੰਦਾ ਝੂਠਾਂ ਹੋ ਗਿਆ ਕੁਰਾਨ ਤੇਰੇ ਸ਼ਹਿਰ ਦਾ।

       ਜੱਗ-ਜਨਣੀ ਦੀ ਮਾਰੀ ਕਦਰ ਆਪਣੇ ਹੀ  ਘਰ,
       ਬਣ ਗਿਆ ਜਦ ਤੋਂ ਮਰਦ ਪ੍ਰਧਾਨ ਤੇਰੇ ਸ਼ਹਿਰ ਦਾ।

      ‘ਕਾਤਿਲ’ ਹੋਵੇਗਾ ਹਾਲ ਹੀਰੋਸ਼ੀਮਾ ਨਾਗਾਸਕੀ ਵਾਂਗ ਹੀ
      ਟੈਂਕਾਂ ਦੀ ਬੋਲੀ ਬੋਲ ,ਵਧਿਆ ਗੁਮਾਨ ਤੇਰੇ ਸ਼ਹਿਰ ਦਾ।

LEAVE A REPLY

Please enter your comment!
Please enter your name here