ਰੱਬਾ ਬਹਿ ਜਾਏ ਬੇੜਾ ਤੇਰਾ 
ਸੱਧਰਾਂ ਦੇ ਚੂੜੇ ਤੜਕਾਏ

ਅੱਗ ਲੱਗ ਜਾਏ ਧਰਮਾਂ ਨੂੰ
ਮਾਵਾਂ ਦੇ ਪੁੱਤਰ ਮਰਵਾਏ

ਮੁਤੱਸਵੀ ਲੋਕਾਂ ਨੇ ਰਲ਼ ਖੋਹੇ
ਬੱਚਿਆਂ ਦੇ ਸਿਰਾਂ ਤੋਂ ਸਾਏ

ਰੀਝਾਂ ਭੈਣਾ ਦੀਅਾਂ ਰੁਲੀਆਂ
ਜ਼ਾਲਿਮ ਨੇ ਜ਼ੁਲਮ ਕਮਾਏ

ਪੁਤ ਫੌਜੀ ਨੇ ਆਉਣਾ ਨਹੀਂ 
ਬਾਪੂ ਨੂੰ ਕਿੰਝ ਸਮਝਾਏ

ਮਜ਼੍ਹਬਾ ਦਿਅਾਂ ਮਾਰਿਆਂ ਨੇ 
ਮਨਾ ਵਿਚ ਫ਼ਰਕ ਨੇ ਪਾਏ

ਪੀੜ ਸਿੱਮਦੀ ਅੱਖੀਆਂ ਚੋਂ 
ਬਿੰਦਰਾ ਕੌਣ ਸੁਣੇਦਾ ਹਾਏ

LEAVE A REPLY

Please enter your comment!
Please enter your name here