ਜ਼ੱਰਾ -ਜ਼ੱਰਾ ਜਾਨੋ ਪਿਅਾਰਾ

ਭਾਰਤ ਦੀ ਜਾਗੀਰ ‘ਤੇ,

ਮੈਲ਼ੀ ਅੱਖ ਨੂੰ ਫੁੰਡ ਦਿਅਾਂਗੇ

ਜੇ ਰੱਖੀ ਕਸ਼ਮੀਰ ‘ਤੇ।

ਸੁੰਦਰ ਕਾੲਿਅਾ, ਰੱਬ ਦੀ ਮਾੲਿਅਾ,

ੲਿਹ ਜੰਨਤ ਦਾ ਨੂਰ ੲੇ,

ਸੰਗ ਬਹਿਸ਼ਤੀ ਢੰਗ ਬਹਿਸ਼ਤੀ

ਅਾਬੋ ਰੰਗ ਸਰੂਰ ੲੇ,

ੲਿੱਕ ਛਿੱਟ ਲਹੂ ਨਾ ਡੁੱਲ੍ਹਣ ਦੇਣਾ

ਰੱਬ ਵਰਗੀ ਤਸਵੀਰ ‘ਤੇ

ਮੈਲ਼ੀ ਅੱਖ ਨੂੰ ਫੁੰਡ ਦਿਅਾਂਗੇ

ਜੇ ਰੱਖੀ ਕਸ਼ਮੀਰ ‘ਤੇ।

ਹਿੱਕ ਤਾਣਕੇ ਖੜ੍ਹੇ ਸੂਰਮੇ

ਰਾਖੇ ਜੋ ਸਰਹੱਦਾਂ ਦੇ,

ਚੁਸਤ ਚਲਾਕੀ ਚੱਲ ਨਹੀਂ ਸਕਦੀ

ਲਾਹੁੰਦੇ ਗਾਟੇ ਠੱਗਾਂ ਦੇ।

ਦਿੱਤੇ ਮੌਕੇ ਖੂਬ ,

ਸੁਧਰ ਜਾਹ ਰੱਖ ਦਿਅਾਂਗੇ ਚੀਰ ਕੇ

ਮੈਲ਼ੀ ਅੱਖ ਨੂੰ ਫੁੰਡ ਦਿਅਾਂਗੇ

ਜੇ ਰੱਖੀ ਕਸ਼ਮੀਰ ‘ਤੇ।

ਹਿੰਮਤ ਹੈ ਤਾਂ ਦੇਖ ਲੈ ਛੂਹ ਕੇ

ਸਿਰ ਸਾਡੇ ਦੇ ਤਾਜ ਨੂੰ,

ਚਿੜੀਅਾਂ ਬਣਕੇ ਨਾ ਲਲਕਾਰੀਂ

ਗੁਰੂ ਗੋਬਿੰਦ ਦੇ ਬਾਜ ਨੂੰ

ਅਸੀਂ ਹੌਂਸਲੇ ਚੁੱਕੀ ਫਿਰਦੇ

ਹਿੰਮਤ ਦੀ ਸ਼ਮਸ਼ੀਰ ‘ਤੇ

ਮੈਲ਼ੀ ਅੱਖ ਨੂੰ ਫੁੰਡ ਦਿਅਾਂਗੇ

ਜੇ ਰੱਖੀ ਕਸ਼ਮੀਰ ‘ਤੇ।

ਜਸਵਿਂਦਰ ‘ਜਲੰਧਰੀ’

ਸ਼ਬਦ ਅਰਥ

ਬਹਿਸ਼ਤੀ ਰੱਬੀ ਜ਼ੱਰਾ- ਜ਼ੱਰਾ ਕਿਣਕਾ -ਕਿਣਕਾ ਅਾਬੋ ਰੰਗ ਖ਼ੂਬਸੂਰਤੀ

LEAVE A REPLY

Please enter your comment!
Please enter your name here