ਜਿਨੀ ਲਿਖੀ ਏ ਭੋਗਣੀ ਉਨੀ
ਹਰ ਕੋਈ ਰਾਗ ਅਲਾਪੇ

ਰੱਬ ਕਦੀ ਨਾ ਮਾਰੇ  ਕਿਸੇ ਨੂੰ
ਬੰਦਾ ਮਰਦਾ ਆਪੇ

ਮੌਤ ਦੇ ਖੂਹ ਨਿਤ ਪੁੱਟੇ ਬੰਦਾ
ਗਹਿਰਾਈ ਨਾ ਨਾਪੇ

ਬਦਹਜਮੀ ਵੀ ਹੋ ਸਕਦੀ ਏ
ਖਾਂਦੇ ਵਕਤ ਨਾ ਜਾਪੇ

ਪੌਣ ਪਾਣੀ ਜਹਿਰੀਲਾ ਸਾਰਾ
ਰੁੱਖ ਵੀ ਗਏ ਸਰਾਪੇ

ਨਸ਼ਾ ਸੜਕ ਤੇ ਨਾਚ ਨਚਾਵੇ
ਘਰ ਘਰ ਪਏ ਸਿਆਪੇ

ਚਾਲੀ ਸਾਲ ਦੇ ਚੋਬਰ ਵੇਖੋ
ਮਾਰੇ  ਅੱਜ  ਬੁੱਢਾਪੇ

ਧਰਮ ਜਾਤ ਦੇ ਗੰਦਲੇ ਚਿੰਤਰ
ਰੂਹ ਤੇ ਰੱਜ ਰੱਜ ਛਾਪੇ

ਧਰਤ ਦੇ ਪੁੱਤ ਕਪੁੱਤ ਬਿੰਦਰਾ
ਕੀ ਲੱਗਦੇ ਫਿਰ ਮਾਪੇ

ਜਾਨ ਏ ਸਾਹਿਤ —ਬਿੰਦਰ ਜਾਨ

NO COMMENTS

LEAVE A REPLY