ਤਿੰਨ ਦਹਾਕਿਆਂ ਤੋਂ ਹੋਲੈਂਡ ਵਿੱਚ ਵਸਦੇ ਬਹੁਤ ਹੀ ਮਿਲਣਸਾਰ ਹੱਸਮੁਖ ਤੇ ਪੱਕੇ ਰੰਗ ਦੇ ਪਿਆਰੇ ਮਿੱਤਰ ਜਨਾਬ ਜੋਗਿੰਦਰ ਬਾਠ ਜੀ ਦੁਆਰਾ ਲਿਖਿਆ ਗਿਆ ਆਪਣੀ ਜਿੰਦਗੀ ਦਾ ਸਚ ਪੰਜਾਬੀ ਸਾਂਝ ਉਤ੍ਹੇ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ ਇਸ ਲਿਖਤ ਵਿੱਚ ਜੋ ਸਾਡੇ ਮਿੱਤਰ ਨੇ ਆਪਣੇ ਤਜੁਰਬੇ ਸਾਂਝੇ ਕੀਤੇ ਇਹ ਉਸ ਟਾਈਮ ਦੇ ਹਨ ਜਦੋ ਓਹ ਚੜਦੀ ਜਵਾਨੀ ਵਿੱਚ  ਆਪਣੀ ਜਿੰਦਗੀ ਨੂੰ ਸਹੀ ਪਟੜੀ ਤੇ ਤੋਰਨਾ ਚਾਹੁੰਦੇ ਸਨ ਤੇ ਅਖੀਰ ਓਹ ਇਹਨਾਂ ਰਸਤਿਆਂ ਉਤੇ ਚਲਦੇ ਚਲਦੇ ਯੂਰੋਪ ਪਹੁੰਚੇ ਪੱਕੇ ਹੋਏ, ਸਫਲ ਵਪਾਰੀ, ਸਫਲ ਕਿਰਤੀ ਤੇ ਸਫਲ ਇਨਸਾਨ ਬਣਗੇ.ਤੇ ਆਓ ਮਾਰੀਏ ਉਹਨਾਂ ਦੀ ਜਿੰਦਗੀ ਦੇ ਹਰ ਪਲ ਪਲ ਤੇ ਝਾਤ ਉਹਨਾਂ ਦੀ ਜੁਬਾਨੀ …….ਸੰਪਾਦਕ 

ਮੋਗੇ ਦਾ ਸ਼ੀਹ ਐਟੋਮੈਟਿਕ ਸਟਾਰਟਰ

ਗੱਲ 1981 ਦੇ ਗੇੜ ਦੀ ਹੈ. ਪੰਜਾਬ ਵਿੱਚ ਕਪੂਰੀ ਦਾ ਮੋਰਚਾ ਭੱਖਿਆ ਵਿਆ ਸੀ ..ਸੰਤ ਭਿੰਡ੍ਰਾ ਵਾਲਿਆ ਦੇ ਹਥਿਆਰਾਂ ਸਮੇਤ ਪੰਜਾਬ ਵਿੱਚ ਹਰ ਰੋਜ਼ ਜਲਸੇ ਜਲੂਸ ਨਿਕਲ ਰਹੇ ਸਨ .ਘੋਨ ਮੋਨ ਪੰਜਾਬ ਦੇ ਸਿੱਖਾ ,ਬਨਾਮ ਜੱਟਾਂ ਦੇ ਪੁੱਤ ….ਭਿੰਡਰਾਂਵਾਲੇ ਸੰਤ ਤੋਂ ਪਰਭਾਵਿਤ ਹੋ ਬੀੜੇ,ਸਿਗਟਾਂ,ਦਾਰੂ,ਫੀਮ ਛੱਡ .ਅਮ੍ਰਿਤ ਛੱਕ ..ਖਾਲਸੇ ਬਣ ਦਾਹੜੀਆਂ ਮੁੱਛਾ ਤੇ ਸਿਰ ਦੇ ਵਾਲ ਵਧਾ ਰਹੇ ਸਨ .. ਲਾਲੇ ਜਗਤ ਨਰਾਇਣ ਦਾ ਕਤਲ ਹੋ ਚੁੱਕਿਅਾ ਸੀ ਤੇ ਨਾਂ ਭਿੰਡਰਾਂਵਾਲੇ ਦਾ ਲਗਦਾ ਸੀ.

ਏਸੇ ਸਮੇਂ ਮੇਰੇ ਦੋਸਤ ਸੁਰਿੰਦਰ ਦਾ ਮਾਮਾ ਜਸਵੰਤ ਜੋ ਇਰਾਨ ਤੋਂ ਵਾਪਸ ਆਇਆ ਸੀ ਤੇ ਲੁਧਿਆਣੇ ਦੇ ਬੁੱਢੇ ਦਰਿਆ ਦੇ ਨੇੜੇ ..ਸ਼ੀਹ ਨਾੰਮ ਦਾ ਐਟੌਮੈਟਿਕ ਮੋਟਰਾਂ ਨੂੰ ਚਲਾਉਣ ਵਾਲਾ ਸਟਾਟਰ ..ਬਣਾ ਰਿਹਾ ਸੀ ..ਇਸ ਸਟਾਟਰ ਦਾ ਮਤਲਬ ਸੀ ਜੇ ਬੱਤੀ ਵੇਲੇ ਕੁਵੇਲੇ ਆਂਊਦੀ ਹੈ ਤੇ ਮੋਟਰ ਤੇ ਲੱਗਾ ਇਹ ਸਟਾਟਰ ..ਜਦੌਂ ਤਿੰਨ ਫੇਸ਼ ਪੂਰੇ ਆਊਂਦੇ ਸੀ ਤਾਂ ਮੋਟਰ ਆਪਣੇ ਆਪ ਚਲਾ ਦਿੰਦਾ ਸੀ. ਕਿਸਾਨ ਦੀ ਫਸ਼ਲ ਨੂੰ ਪਾਣੀ ਲਗ ਜਾਂਦਾ ਸੀ .ਤੇ ਬੰਦੇ ਦੀ ਰਾਖੀ ਮੁੱਕਦੀ ਸੀ.

ਮਾਮਾ ਸਾਨੂੰ ਸਟਾਟਰ ਵੇਚਣ ਲਈ .175 ਰੁਪੈ ਦਾ ਦਿੰਦਾ ਸੀ ਤੇ ਅਸੀਂ ..ਪਿੰਡੋ ਪਿੰਡ ਫਿਰ ਲੋਕਾਂ ਦੀਆਂ ਮੋਟਰਾਂ ਦੇ ਢਾਈ ਸੌਅ ਦਾ ਲਾ ਕੇ ਆਊਂਦੇ ਸਾਂ .ਇੱਕ ਦਿਨ ਅਸੀਂ ਇਹ ਸਟਾਟਰ ਖੋਹਲ ਲਿਆ ਤੇ ਵਿੱਚ ਕੱਖ ਵੀ ਨਹੀ ਸੀ ਇੱਕ ਦੋ ਰਲੇਆ ਸਨ ..ਮੈਂ ਤੇ ਮੇਰੇ ਮਿੱਤਰ ਨੇ ਸੋਚਿਆ ..ਕਿਉਂ ਨਾ ਆਪਾਂ ਇਸ ਦੀ ਨਕਲ ਮਾ੍ਰ ਆਪ ਹੀ ਬਣਾਉਣਾ ਸ਼ੁਰੂ ਕਰ ਦਈਏ ..ਅਸੀਂ ਸਾਰਾ ਸਮਾਨ ਲਿਆ ਨਕਲ ਮਾਰ ਇਹ ਸਟਾਟਰ ਬਣਾ ਲਿਆ ਤੇ ..ਚੈਕ ਵੀ ਮੈਂ ਆਪਣੀ ਮੋਟਰ ਤੇ ਕੀਤਾ..ਸਟਾਟਰ ਪੂਰਾ ਕੰਮ ਕਰਦਾ ਸੀ.

ਸੁਰਿੰਦਰ ਦਾ ਮਾਮਾ ਪੂਰਾ ਲੁੱਚਿਆ ਦਾ ਪੀਰ ਸੀ ਪੂਰਾ ਰਾਮ ਰਹੀਮ ਹੀ ਸੀ ..ਜਦੌ ਮੈਂ ਸਟਾਰਟਰ ਲੈਣ ਜਾਣਾ …ਸਿੱਧਾ ਕੰਮ ਤੇ ਲਾ ਲੈਣਾ ਨਾ ਰੋਟੀ ਨਾ ਪਾਣੀ ..ਪਤੰਦਰ ਨੇ ਪੰਦਰਾਂ ਕੁ ਕੁੜੀਆਂ ਕੰਮ ਤੇ ਲਾ ਰੱਖੀਆਂ ਸਨ .ਸਿਰਫ ਤੇ ਸਿਰਫ ਕੁੜੀਆਂ ..ਕਈਆਂ ਨੂੰ ਉਹ ਮਿਸ ਯੂਸ਼ ਵੀ ਕਰਦਾ ਸੀ …ਸ਼ੀ੍ਹ ਸਟਾਟਰਾਂ ਦਾ ਕਾਰਖਾਂਨਾ ਵੀ ਉਸ ਦੇ ਘਰ ਹੀ ਸੀ ਹਮੇਸ਼ਾ ਗਰਮੀਆਂ ਵਿੱਚ ਲਾਲ ਲੂੰਗੀ ਬੰਨ ਕੇ ਰੱਖਦਾ ਤੇ ਧੜ ਤੇ ਬਗੈਰ ਬਾ੍ਹਾ ਦੀ ਬੁਨੈਣ……ਅਕਲ ਬੋਲਬਾਣੀ।ਪੱਖੋ ਉਹ ਪੈਦਲ ਹੀ ਸੀ ..ਪਰ ਕਾਰੀਗਰ ਘੈਟ ਸੀ.

ਮੇਰੀ ਵਜ੍ਹਾ ਨਾਲ ਉਸ ਦੀ ਸੇਫਟੀ ਸੀ ..ਮਾਮੀ ਮੈਨੂੰ ਵੇਖ ਤਸੱਲੀ ਵਿੱਚ ਹੁੰਦੀ ਸੀ ..ਵਰਨਾ ਉਹ ਪਹਿਰਾ ਰੱਖਦੀ ਸੀ .ਜਦੌਂ ਮੈਂ ਆ ਜਾਣਾ ਉਸ ਨੇ ਬਜ਼ਾਰ ਨੂੰ ਰਖਸ਼ਾ ਫੜ ਲੈਣਾ ..ਬੱਚੇ ਅਜੇ ਉਸ ਦੇ ਛੋਟੇ ਹੀ ਸਨ .. ਤੇ ਮਾਮੇ ਦੀ ਮੇਰੀ ਹਾਜ਼ਰੀ ਵਿੱਚ ਮੌਜ਼ ਲੱਗ ਜਾਣੀ ..ਇੱਕ ਦੋਹਾ ਨਾਲ ਮਾਮੇ ਦਾ ਪੈਸ਼ੈ ਟੱਕੇ ਦੀ ਵਜ਼ਹਾ ਨਾਲ ਸੂਤ ਸੀ ..ਉਹ ਵਾਰੀ ਵਾਰੀ ਉਹਨਾਂ ਵਿੱਚੌ ਇੱਕ ਨੂੰ ਲੈ ਕੇ ਗੁਫਾ ਬਨਾਮ ਆਪਣੇ ਦਫਤਰ ਵਿੱਚ ਵੜ੍ਹ ਜਾਂਦਾ …ਤੇ ਮੈਨੂੰ ਪਹਿਰੇਦਾਰੀ ਤੇ ਬਿਠਾ ਦਿੰਦਾ ..ਮੈਂ ਬਹੁਤ ਤੰਗ ਸੀ ਇਸ ਸਿਚੂਏਸ਼ਨ ਤੋਂ ਦੋ ਤਿੰਨ ਦਿਨ ਕੰਮ ਕਰਵਾ ਕੇ ਫਿਰ ਤਿੰਨ ਜਾਂ ਚਾਰ ਸਟਾਟਰ ਦੇਣੇ ਉਹ ਵੀ ਪੂਰੇ ਪੈਸ਼ੈ ਲੈ ਕੇ .

ਜਦੌਂ ਸਟਾਟਰ ਮੁੱਕ ਜਾਣੇ .ਸੁਰਿੰਦਰ ਨੇ ਮੈਨੂੰ ਫਿਰ ਲੈਣ ਭੇਜਣਾ ..ਪਰ ਮੈਂ ਅੱਕ ਗਿਆ ਸੀ .ਮੇਰੀ ਵੱਢੀ ਰੂਹ ਨਹੀ ਕਰਦੀ ਸੀ ਮਾਮੇ ਤੋਂ ਸਟਾਟਰ ਲੈਣ ਜਾਣ ਦੀ. ਤੇ ਇਸੇ ਹੀ ਮੁਸੀਬਤ ਨੂੰ ਹੱਲ ਕਰਨ ਲਈ ਅਸੀਂ ਸਟਾਟਰ ਖੋਹਲ ਨਕਲ ਮਾਰ ਆਪਣੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ.

ਸਾਡੇ ਕੋਲ ਇੱਟ ਰੰਗਾਂ ਇੱਕ ਪੁਰਾਣਾ ਜਾਵਾ ਮੋਟਰਸਾਇਕ ਸੀ .ਜਿਸ ਦੇ ਹਰ ਰੋਜ਼ ਗੇਅਰ ਟੁੱਟੇ ਰਹਿੰਦੇ ਸਨ ..ਜਿਸਦੇ ਗੇਅਰ ਪਾਉਣੇ ਵੀ ਅਸੀਂ ਆਪ ਹੀ ਸਿੱਖ ਲਏ ਸਨ ਸਾਇਕਲ ਮੇਰੇ ਕੋਲ ਸੀ ..ਜਿਸ ਤੇ ਮੈਂ ਸਟਾਟਰ ਲੌਣ ਪਿੰਡਾਂ ਵਿੱਚ ਜਾਂਦਾ ਸੀ. ਮੋਗੇ ਦੇ ਇਲਾਕੇ ਵਿੱਚ ਅਜੇ ਹਰ ਥਾਂ ਝੋਨਾ ਲੱਗਣਾ ਸ਼ੁਰੂ ਨਹੀ ਹੋਇਆ ਸੀ ..ਸਿਰਫ ਜੋ ਪੈਲੀਆਂ ਨੂੰ ਨਹਿਰ ਦਾ ਪਾਣੀ ਲੱਗਦਾ ਸੀ ਉਹੀ ਝੋਨਾਂ ਲਾਉਣ ਦੇ ਤਜ਼ਰਬੇ ਕਰ ਰਹੇ ਸਨ

ਸਾਡੀ ਮਾਰਕੀਟ ਮੋਗੇ ਦੇ ਇਲਾਕੇ ਵਿੱਚ ਸੀਮਿਤ ਸੀ ..ਇਸ ਕਰਕੇ ਅਸੀਂ ਧਰਮਕੋਟ ਜਲਾਲਾਬਾਦ .ਤੇ ਉਸ ਤੋਂ ਅੱਗੇ ਦਰਿਆ ਦੇ ਇਲਾਕੇ ਵੱਲ ਮੂੰਹ ਕੀਤਾ ਏਧਰ ਝੋਨਾ ਉਹਨਾ ਦਿਨਾ ਵਿਚ ਆਮ ਫਸਲ ਸੀ..ਜੀਹਦੇ ਕੋਲ ਜਾਈਏ ਉਹ ਸਾਡੇ ਯੰਤਰ ਤੇ ਵਿਸ਼ਵਾਸ਼ ਨਾ ਕਰੇ ..ਢਾਈ ਸੌਅ ਰੁਪੈ ਵੀ ਉਨਾ ਦਿਨਾਂ ਵਿੱਚ ਬਹੁਤ ਵੱਡੀ ਰਕਮ ਸੀ ..
ਅਸੀਂ ਲੋਕਾਂ ਦੀਆਂ ਮੋਟਰਾਂ ਤੇ ਟੈਸਟ ਲਈ ਸਟਾਟਰ ਲੌਣ ਲੱਗ ਪਏ ..ਕਿ ਭਾਈ ਅਸੀਂ ਮੁਫਤ ਲਾ ਜਾਨੇ ਹਾ ..ਜੇ ਇਹ ਕੰਮ ਕਰੂ ਤਾਂ ਪੈਸ਼ੈ ਲੈ ਜਾਂਵਾਗੇ .ਨਹੀ ਤਾਂ ਭਾਈ ਅਸੀਂ ਆਪਣਾ ਐਟੋਮੈਟਿਕ ਸ਼ੀਹ ਲਾਹ ਕੇ ਲੈ ਜਾਂਵਾਗੇ .ਲੋਕ ਮੂਫਤ ਵਿੱਚ ਲਗਵਾਉਣ ਲੱਗ ਪਏ …ਬਿਜ਼ਲੀ ਦਾ ਉਹਨਾਂ ਦਿਨਾ ਵਿੱਚ ਯਕੀਨ ਹੀ ਕੋਈ ਨਹੀ ਸੀ..ਲੋਕ ਸਾਰੀ ਸਾਰੀ ਰਾਤ ਵਖ਼ਤਾਂ ਨੂੰ ਫੜੇ ਰਹਿੰਦੇ ਸਨ ..ਕਦੀ ਇੱਕ ਫੇਸ ਕਦੀ ਦੋ ਫੇਸ…ਮੋਟ੍ਰਾਂ ਉਹਨਾ ਦਿਨਾਂ ਵਿੱਚ ਉਤਾਂਹ ਹੀ ਪਈਆਂ ਹੁੰਦੀਆਂ ਸਨ ..ਪਰ ਜਦੌਂ ਸਟਾਟਰ ਤਿੰਨ ਫੇਸ ਬਿਜ਼ਲੀ ਆਉਣ ਤੇ ਐਟੋਮੈਟਿਕ ਮੋਟਰ ਚਲਾਉਂਦਾ ਤਾਂ ਬਹੁਤ ਵਾਰੀ ਪਟਾ ਲਹਿ ਜਾਂਦਾ ਸਾਰੀ ਰਾਤ ਮੋਟਰ ਕੱਲੀ ਹੀ ਚੱਲੀ ਜਾਂਦੀ ..ਤੇ ਜੱਟਾਂ ਨੇ ਦੋਸ਼ ਸਾਨੂੰ ਦੇ ਦੇਣਾ .

ਜਲਾਲਾਬਾਦ ਧਰਮਕੋਟ ਦੇ ਇਲਾਕੇ ਵਿੱਚ ਕੁਸ਼ ਮੋਟ੍ਰਾ ਤੇ ਸਾਡੇ ਸਟਾਟਰ ਲੱਗ ਚੁੱਕੇ ਸਨ ..ਇੱਕ ਅਜੀਬ ਵਾਕਿਆ ਵੀ ਸਾਡੇ ਕਿਸੇ ਗਾਹਕ ਨੇ ਦੱਸਿਆ .ਕਹਿੰਦਾ ਰਾਤੀ ਰਾਜ਼ਸਥਾਨ ਤੋਂ ਸਾਡਾ ਫੁੱਫੜ ਆਇਆ ਸੀ ਅਸੀਂ ਉਸਦੀ ਖੂਬ ਸੇਵਾ ਕੀਤੀ ਦੇਸੀ ਦਾਰੂ ਤੇ ਕੁੱਕੜ ਬਣਾਇਆ ..ਪਰ ਫੁੱਫੜ ਸੱਜਰਾ ਪ੍ਰਾਹੁਣਾ ਬਣ ਬੈਠਾ .. ਫੁੱਫੜ ਸ਼ਰਾਬੀ ਹੋ ਗਾਹਲਾ ਦੇਣ ਲੱਗ ਪਿਆ ..ਅਸੀਂ ਸਣੇ ਮੰਜੇ ਫੁੱਫੜ ਨੂੰਚੱਕ ਦੋ ਕੁ ਕਿੱਲਿਆ ਦੀ ਵਾਟ ਤੇ ਲੱਗੀ ..ਮੋਟਰ ਦੀ ਕੋਠੜੀ ਵਿੱਚ ਪਾ ਆਏ .ਅੱਧੀ ਕੁ ਰਾਤ ਨੂੰ ਬਿਜ਼ਲੀ ਆਈ ਤੇ ਮੋਟਰ ਆਪਣੇ ਆਪ ਚੱਲ ਪਈ ..ਫੁੱਫੜ ਦੀ ਜਾਗ ਖੂੱਲ੍ਹ ਗਈ ..ਉਸ ਨੇ ਚਾਰ ਚੁਫੇਰੇ ਵੇਖਿਆਂ ਬੰਦਾ ਨਾ ਬੰਦੇ ਦੀ ਜਾਤ ..ਇਹ ਮੋਟਰ ਕਿਵੇਂ ਆਪਣੇ ਆਪ ਚੱਲ੍ਹ ਪਈ ..? ਉਹ ਉੱਠ ਕੇ ਬਾਹਰ ਨਿੱਕਲਿਆ ..ਇੱਕ ਦੋ ਅਵਾਜ਼ਾ ਵੀ ਮਾਰੀਆਂ ..ਪਰ ਸੁੰਨੇ ਖੇਤ ..ਕਦੀ ਉਹ ਦੂਰ ਸਾਡੀ ਬਹਿਕ ਵੱਲ ਵੇਖੇ ਤੇ ਕਦੀ ਚਲਦੀ ਮੋਟਰ ਵੱਲ ..
ਜਦੌਂ ਕੋਈ ਗੱਲ ਸਮਝ ਨਾ ਆਈ ..ਤਾਂ ਉਹ ਡਰ ਨਾਲ ਚੀਕਾਂ ਮਾਰਦਾ ਝੋਨੇ ਵਿੱਚ ਦੀ ਸਾਡੀ ਬਹਿਕ ਨੂੰ ਭੱਜ ਤੁਰਿਆ ….ਤੜਕੇ ਚਾਰ ਵੱਜੇ ਸਾਡੀ ਬਹਿਕ ਦੇ ਦਰਵਾਜ਼ੇ ਖ਼ੜਕਾਈ ਜਾਵੇ ਉਸ ਨੂੰ ਦੰਦਲਾਂ ਪੈ ਪੈ ਜਾਣ ਦੱਸੇ ਕੁਸ਼ ਨਾ …ਅਗਲੇ ਦਿਨ ਸਾਰੀ ਕਹਾਣੀ ਦੱਸੀ ..ਸਾਡਾ ਹਾਸਾ ਨਾ ਬੰਦ ਹੋਵੇ ..ਅਸੀਂ ਲੱਖ ਸਮਝਾਇਆ ..ਫੁੱਫੜਾ ਮੋਟਰ ਤੇ ਸ਼ੀਂਹ ਲੱਗਾ ਹੈ …..ਉਹ ਆਪਣੇ ਆਪ ਮੋਟਰ ਚਲਾ ਦਿੰਦਾ ਹੈ ..ਪਰ ਫੁਫੜ ਕਹੇ ਮੈਨੂੰ ਈਸੇ ਖਾ ਕੋਟ ਛੱਡ ਆਉ ਅੱਗੇ ਮੈਂ ਆਪੇ ਰਾਜਸਥਾਨ ਚੱਲਿਆ ਜਾਵਾਂਗਾ

ਇਹਨਾਂ ਹੀ ਦਿਨਾਂ ਵਿੱਚ ਮੋਟਰਸਾਇਕਲ ਵਾਲੇ ਲੁਧਿਆਣੇ ਸ਼ਾਇਦ ਘਾਹ ਮੰਡੀ ਵਿੱਚ ਭਾਣਾ ਵਰਤਾ ਚੁੱਕੇ ਸਨ …ਹਰ ਰੋਜ਼ ਅਖ਼ਬਾਰ ਮੋਟਰਸਾਇਕਲ ਵਾਲਿਆ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ..ਦੇਸ਼ਾ ਵਿਦੇਸ਼ਾ ਵਿੱਚੌ ਪੱਤਰਕਾਰ ਚੱਲ ਰਹੇ ਧਰਮਯੁੱਧ ਮੋਰਚੇ ..ਦੀਆਂ ਰਿਪੋਰਟਾਂ ਲਿਖਦੇ ਟੀ ਵੀ ਤੇ ਬਹਿਸਾਂ ਚੱਲਦੀਆਂ ..ਮਰਜੀਵੜੇ ਜਿਹਲਾ ਭਰੀ ਜਾ ਰਹੇ ਸਨ ..ਦੋ ਡਿਕਟੇਟਰ ਸੰਤ ਮੋਰਚੇ ਦੀ ਅਗਵਾਈ ਕਰ ਰਹੇ ਸਨ ..ਹਰ ਰੋਜ਼ ਕਤਲ,ਉਧਾਲੇ ਤੇ ਬੱਸਾਂ ਵਿੱਚੌ ਕੱਢ ਕੇ ਲੋਕ ਮਾਰੇ ਜਾ ਰਹੇ ਸਨ …ਬੈਂਕਾਂ ਲੁਟੀਆਂ ਜਾ ਰਹੀਆਂ ਸਨ ..ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮੇ ਜਾਰੀ ਹੋ ਰਹੇ ਸਨ. ਪਹਿਲੀ ਵਾਰ ਪੰਜਾਬ ਦੇ ਲੋਕ ਹਿੰਦੂ ਸਿੱਖਾ ਵਿੱਚ ਵੰਡੇ ਜਾ ਰਹੇ ਸਨ.

ਹੁਣ ਤਾਂ ਇੱਕ ਦੁੱਕਾਂ ਬੰਬ ਧਮਾਕੇ ਤੇ ਬੱਸਾਂ ਵਿੱਚੌ ਕੱਢ ਲੋਕ ਸਿਰ ਤੇ ਵਾਲਾ ਦੇ ਹੈ ਜਾਂ ਨਹੀ ਦੇ ਅਧਾਰ ਤੇ ਕਤਲ ਵੀ ਕੀਤੇ ਜਾਣ ਲੱਗੇ ਸਨ ..ਜਿਸ ਵਿੱਚ ਸਾਡਾ ਜੱਦੀ ਖ਼ਲ ਦਾ ਵਪਾਰੀ ਜਿਸ ਦੀ ਇੱਕ ਨੰਬਰ ਵਿੱਚ ਦੁਕਾਨ ਸੀ ..ਉਹ ਵੀ ਮਖੂ ਜ਼ੀਰਾ ਰੋੜ ਤੇ ਘੋਨ ਮੋਨ ਹੋਣ ਦੀ ਵਜਹਾਂ ਨਾਲ ਮਾਰਿਆ ਜਾ ਚੁੱਕਿਆ ਸੀ.
ਪਰੰਤੂ ਇਹ ਅੱਤਵਾਦ ਸਾਡੇ ਲਈ ਵਰਦਾਨ ਸੀ . ਲੋਕ ਡਰਦੇ ਮਾਰੇ ਮੋਟ੍ਰਾ ਤੇ ਸੌਣਾ ਬੰਦ ਕਰਦੇ ਜਾ ਰਹੇ ਸਨ 
.ਤੇ ਸਾਡੇ ਸਟਾਟਰ ਧੜਾ ਧੜ ਲੱਗ ਰਹੇ ਸਨ ..ਉਧਰੋ ਮਾਮੇ ਨੂੰ ਪਤਾ ਲੱਗ ਗਿਆ …ਉਹ ਆਪਣੇ ਡੀਜ਼ਲ ਇੰਜਣ ਵਾਲੇ ਮੋਟਰਸਾਇਕ ਤੇ ਮੋਗੇ ਆ ਧਮਕਿਆ .ਸਾਡਾ ਕੰਮ ਵੇਖ .ਉਹ ਲੋਹਾ ਲਾਖਾ ਹੋਇਆ ..ਉਸ ਨੇ ਕੇਸ ਕਰਨ ਦੀ ਧਮਕੀ ਦਿੱਤੀ ..ਕਿ ਤੁਸੀਂ ਸ਼ੀਹ ਨਾ ਨਹੀ ਰੱਖ ਸਕਦੇ ..ਹਾਲਾਕਿ ਉਸ ਦੇ ਬਾਕੀ ਹੈਬੋਵਾਲ ਵਾਲੇ ਭਰਾ ਵੀ ਆਪੋ ਆਪਣੇ ਜਾਂ ਇਸੇ ਹੀ ਸ਼ੀਂਹ ਸਟਾਟਰ ਨੂੰ ਬਣਾ ਕੇ ਵੇਚੀ ਜਾਂਦੇ ਸਨ ..ਹਰ ਕੋਈ ਹੀ ਆਪਣੇ ਸਟਾਰਟਰ ਨੂੰ ਅਸਲੀ ਸ਼ੀਂਹ ਦੱਸਦਾ ਸੀ ..
ਅਸੀਂ ਮਾਮੇ ਨਾਲ ਵਾਹਦਾ ਕੀਤਾ ਅਸੀਂ ਤੇਰਾ ਨਾ ਨਹੀ ਵਰਤਦੇ ..ਉਹ ਚਲਿਆ ਗਿਆ ..ਤੇ ਅਸੀਂ ਤੇ ਮਗਰੋਂ ਉਸੇਂ ਸੀਂਹ ਦੀ.ਆਈ …ਏ ਦਾ ਫਰਕ ਪਾ ਦਿੱਤਾ …ਤੇ ਨਾਲ ਹੀ ਇਹ ਕਹਿਣ ਲੱਗਪੇ ਕਿ ਅਸਲੀ ਸ਼ੀਹ ..ਸਾਡਾ ਹੀ ਸਟਾਟਰ ਹੈ …ਮੈਂ 1983 ਵਿੱਚ ਬਾਹਰ ਆ ਗਿਆ ਬਾਕੀ ਦੀ ਕਹਾਣੀ ..ਸੁਰਿੰਦਰ ਸਿੰਘ ਸ਼ੀਂਹ ਤੋ ਪੁੱਛ ਕੇ ਦੱਸਾਗਾਂ…

                           ਜੱਟ ਮਕੈਨੀਕਲ

ਮੋਗੇ ਨੂੰ ਬਿਮਾਰੀ ਹੈ ..ਜੇ ਕੋਈ ਥਰੈਸ਼ਰ ਬਣਾਉਣ ਲੱਗ ਪਿਆ ਤਾਂ ਸਾਰਾ ਮੋਗਾ ਹੀ ਚਾਹੇ ਕੰਮ ਆਂਉਦਾ ਜਾ ਨਹੀ ……..? ਛੱਲੀ ਪੂਣੀ ਵੇਚ ਥਰੈਸ਼ਰ ਬਣਾਉਣ ਲੱਗ ਜਾਂਦਾ ਹੈ ..ਜੇ ਕਨੰਈਆਂ ਲਾਲ ਕਪੂਰ ਵਰਗਾ ਕੋਈ ਵਿਅੰਗ ਲੇਖਕ .ਮਸ਼ਹੂਰ ਹੋ ਜਾਂਦਾ ਹੈ ਤਾਂ ਸਾਰਾ ਮੋਗਾ ਲੇਖਕ ਬਣ ਵਿਅੰਗ ਲਿਖਣ ਲੱਗ ਜਾਂਦਾ ਹੈ ..ਤੇ ਜੇ ਕੋਈ ਫਿਲਮ ਬਣਾਉਣ ਲੱਗ ਜਾਵੇ ਪਾਲੀ ਭੁਪਿੰਦਰ ਵਾਂਗ ਤਾਂ ..ਮੋਗਵੀ ਫਿਲਮ ਬਣਾਉਣ ਲੱਗ ਜਾਂਦੇ ਹਨ …ਵਿਅੰਗੀ ਲੇਖਕ ਚਾਚਾ ਚੰਡੀਗੜੀਆਂ .ਵੀ ਮੋਗੇ ਤੋਂ ਅਕਾਲੀਆਂ ਦੀ ਸੀਟ ਤੇ ਚੋਣ ਲੜਦਾ ਰਿਹਾ ਹੈ …ਇਹੋ ਜਿਹੇ ਬਹੁਤੇ ਨਕਲਮਾਰਾਂ ਦਾ ਤਾਂ ਬਹੁਤੀ ਵਾਰ ਝੁੱਘਾ ਫੂਕ ਤਮਾਸ਼ਾ …ਸਾਰੀ ਦੁਨੀਆਂ ਵੇਖਦੀ ਹੀ ਰਹੀ ਹੈ .

ਅਸੀਂ ਨਕਲ ਮਾਰ ਸਿਰਫ ਸਟਾਟਰ ਹੀ ਨਹੀ ਬਣਾਏ ਥਰੈਸ਼ਰ ਵੀ ਬਣਾਏ ਸਨ .

ਜਦੌੰ ਮੋਗੇ ਦੇ ਥਰੈਸ਼ਰ ..ਹਿੰਦੌਸਤਾਨ ਵਿੱਚ ਮਸ਼ਹੂਰ ਹੋਏ ਤਾਂ ..ਹੱਟੀਅਾਂ ਭੱਠੀਆ .ਸਕੂਲ ਮਾਸਟਰ ਇਥੌ ਤੱਕ ਜੱਟ ਵੀ ਵਰਕਸ਼ਾਪਾਂ ਪਾ ਥਰੈਸ਼ਰ ਬਣਾਉਣ ਲੱਗ ਪਏ ..ਮੈ ਤੇ ਮੇਰੇ ਪਾਰਟਰ ਸੁਰਿੰਦਰ ਨੇ ਥਰੈਸ਼ਰ ਵੀ ਬਣਾਏ ..ਸਾਨੂੰ ਥ੍ਰੈਸ਼ਰਾਂ ਬਾਰੇ ਕੱਖ ਪਤਾ ਨਹੀ ਸੀ ਉਹਨਾ ਵੇਲਿਆ ਵਿੱਚ ਦਾਰਾ ਥਰੈਸ਼ਰ ਤੇ ਮਾਧੋ ਵਾਲੇ ਮਸ਼ਹੂਰ ਸਨ .ਸਭ ਤੋਂ ਜਿਆਦਾ ਮਸ਼ਹੂਰ .ਘਈ ਲਾਲੇ ਸਨ ..ਮਿਸਤਰੀ ਨਹੀ..ਘਈ ਪੈਸ਼ੈ ਵਾਲੇ ਸਨ ਵਗਦੀ ਗੰਗਾਂ ਵਿੱਚ ਉਹ ਵੀ ਹੱਥ ਧੋ ਰਹੇ ਸਨ ..ਮੋਗੇ ਵਿੱਚ ਸੱਭ ਤੋ ਘਟੀਆਂ ਥਰੈਸ਼ਰ ਘਈ ਬਣਾਉਂਦੇ ਸਨ .ਤੇ ਸੱਭ ਤੋ ਵਧੀਆਂ ਨਿਉਂ ਭਾਰਤ ਬਨਾਮ ਦਾਰਾ ਥਰੈਸ਼ਰ ਜਾਂ ਮਾਧੋ ਵਾਲੇ ਬਣਾਉਂਦੇ ਸਨ ਦਾਰਾ ਵਾਲਿਆ ਦਾ ਬਾਪੂ ਨੱਥਾ ਸਿੰਘ ਬਹੁਤ ਹੀ ਨਿਯਮਬੰਦ ਬਿਜ਼ਨਿਸ ਮੈਨ ਸੀ ..ਜੋ ਆਪਣੇ ਥਰੈਸ਼ਰ ਨਿਪਾਲ,ਅਫ਼ਗਾਨਸਤਾਨ ,ਇਰਾਨ ਤੱਕ ਵੇਚਦਾ ਸੀ …ਨੱਥਾ ਸਿੰਘ ਦਿੱਲੀ ਆਪਣੀਆਂ ਐਗੀਜੀਬਿਸ਼ਨਾ ਲਾਉਂਦਾ ..ਸੀ .ਪਰੌਪਰ ਆਪਣੀ ਵਰਕਸ਼ਾਪ ਸੀ …ਜਨਵਰੀ ਫਰਬਰੀ ਵਿੱਚ ਮੋਗਾ ਯੂ ਪੀ ਬਿਹਾਰ ਬਣਿਆ ਹੁੰਦਾ ..ਯੂ ਪੀ ਬਿਹਾਰ ਦੇ ਵਪਾਰੀ .ਮੋਗੇ ਤੋਂ ਟਰੱਕਾਂ ਦੇ ਟਰੱਕ ਭਰ ਭਰ ਥ੍ਰੈਸ਼ਰ ਲਿਜਾਂਦੇ ਸਾਰਾ ਗੁਲਾਬੀ ਬਾਗ ਤੇ ਮੈਜਿਸ਼ਟਿਕ ਰੋੜ ਹਾਸੋਹੀਣੀ ਹਿੰਦੀ ਬੋਲਦਾ .

ਪਰ ਅਸੀਂ…?

ਇੱਕ ਸੁਨਿਆਰਾਂ ਤੇ ੲਿੱਕ ਜੱਟ ..ਮਿਸ਼ਨ ਸਕੂਲ ਦੇ ਜੀਟੀ ਰੋੜ ਤੇ ਲਗਦੇ ਫਰੰਟ ਤੇ ਸ਼ਾਇਦ ਅਜੇ ਵੀ ਚਾਰ ਦੁਕਾਨਾ ਹਨ ..ਜਿੱਥੇ ਮੈਂ ਤੇ ਮੇਰੇ ਸਾਥੀ ਸੁਰਿੰਦਰ ਨੇ ਜੱਟ ਮਕੈਨੀਕਲ ਵਰਕਛਾਪ ਖੋਹਲੀ ..ਸੁਰਿੰਦਰ ਆਈ ਟੀ ਆਈ ਤੋਂ ਵੈਲਡਿੰਗ ਦਾ ਕੋਰਸ ਕਰ ਕੇ ਆਇਆ ਸੀ ਤੇ ਮੈਂ ਫੋਰਡ ਟਰੈਕਟਰ ਵਾਲਿਆ ਦੇ ਸ਼ੇਲਜ਼ਮੈਨ ਸਾਂ ..ਅਸੀਂ ਦੋਹਾਂ ਰਲ ਕੇ ਜੱਟ ਮਕੈਨੀਕਲ ਵਰਕਸ਼ਾਪ ਖੋਹਲੀ ..ਕੰਮ ਕੀ ਸੀ ਟਰਾਲੀਆਂ ਬਣਾਉਣ ਦਾ …ਮਿਸਤਰੀ ਤਾਂ ਅਸੀਂ ਹੈ ਨਹੀ ਸੀ ..ਲੋਹੇ ਨੂੰ ਕੱਟਣਾ ਵੱਢਣਾ .ਤਾਂ ਸਾਨੂੰ ਆਉਂਦਾ ਨਹੀ ਸੀ ..ਇਹ ਮੁਹਾਰਤ ਦਾ ਕੰਮ ਸੀ ..ਅਸੀਂ ਮੋਟਾ ਜਿਹਾ ਸਾਹਬ ਲਾ ਇੱਕ ਗੈਸ ਕਟਰ ਲੈ ਆਂਦਾ ..ਪਹਿ਼ਲਾਂ ਅਸੀਂ ਘਾਲੀ ਆਲਿਆ ਦੀ ਟਰਾਲੀ ਮਿਣ ਸੁੰਰਿੰਦਰ ਦੇ ਘਰ ਦੀ ਟਰਾਲੀ ਬਣਾਈ ..ਮਣਾ ਮੂੰਹੀ ਲੋਹਾ ਲਾ ਦਿੱਤਾ ,..ਅੱਤ ਦੀ ਭਾਰੀ ਟਰਾਲੀ ..ਘਰੇ ਬਣਾਈ ਟਰਾਲੀ ਨੇ ਹੀ ਸਾਨੂੰ ਜੱਟ ਮਕੈਨੀਕਲ ਖੋਹਲਣ ਲਈ ਉਕਸਾਇਆ

ਮੋਗੇ ਜੋਗਿੰਦਰ ਸਿੰਘ ਚੌਂਕ ਤੋਂ ਫਿਰੋਜ਼ਪੁਰ ਵੱਲਨੂੰਜੀ ਟੀ ਰੋੜ ਤੇ ਸੱਜੇ ਹੱਥ ਮਿਸ਼ਨ ਸਕੂਲ ਹੈ. ਜੋਗਿੰਦਰ ਸਿੰਘ ਚੌਕ ਵਿੱਚ ਉਹਨਾਂ ਵੇਲਿਆ ਵਿੱਚ ਚੀਨ ਦੀ ਲੜਾਈ ਵਿੱਚ ਸ਼ਹੀਦ ਹੋਏ ਸੂਬੇਦਾਰ ਜੋਗਿੰਦਰ ਸਿੰਘ ਦਾ ਇੱਕ ਬੁਹੁਤ ਹੀ ਖੂਬਸੂਰਤ ਬੁੱਤ ਲੱਗਾ ਹੁੰਦਾ ਸੀ ..ਤੇ ਹੱਥ ਦੀ ਉਂਗਲ ਪਾਕਿਸਤਾਨ ਵਲ ਸੀ

ਇਸੇ ਚੌਂਕ ਵਿੱਚ ਕਿਸੇ ਜ਼ਮਾਨੇ ਵਿੱਚ ਹਿੰਦੌਸਤਾਨ ਤੇ ਰਾਜ਼ ਕਰਦੀ ਕੌਮ ਅੰਗਰੇਜ਼ਾ ਦੀ ਮਾਲਕ ਮਲਿਕਾ ਦਾ ਬੁੱਤ ਲੱਗਾ ਹੁੰਦਾ ਸੀ …ਪੁਰਾਣੇ ਲੋਕ ਇਸ ਇਲਾਕੇ ਨੂੰ ਮਲਕਾ ਦੇ ਬੁੱਤ ਵਾਲਾ ਇਲਾਕਾ ਕਹਿਕੇ ਬੁਲਾਉਂਦੇ ਸਨ .

ਦੰਦ ਕਥਾ ..ਜਦੌ ਇਕੱਤਰ ਦੀ ਲੜਾਈ ਤੋਂ ਬਾਦ ਹਿੰਦੌਸਤਾਨ ਸਰਕਾਰ ਆਪਣੇ ਫੌਜ਼ੀਆਂ ਦਾ ਮਾਨ ਸਨਮਾਨ ਕਰਨ ਲੱਗੀ ਤਾਂ ਉਹਨਾਂ ਨੇ ਉਸ ਇਲਾਕੇ ਦੇ 1965 ,1971, ਦੀਆਂ ਜੰਗਾਂ ਵਿੱਚ ਸ਼ਹੀਦ ਹੋਏ ਫੌਜ਼ੀਆਂ ਦੀਆ ਯਾਦਗਾਰਾਂ ਊਹਨਾਂ ਦੇ ਹੀ ਜੱਦੀ ਇਲਾਕਿਆ ਵਿੱਚ ਬਣਾਉਣੀਆਂ ਸ਼ੁਰੂ ਕੀਤੀਆ ..ਸੂਬੇਦਾਰ ਜੋਗਿੰਦਰ ਸਿੰਘ ਦੇ ਪਿੰਡ ਦਾ ਨਾ ਤਾਂ ਮੈਨੂੰ ਨਹੀ ਪਤਾ ਪਾਠਕ ਮਿੱਤਰ ਆਪੇ ਦੱਸ ਦੇਣਗੇ.

ਬੁੱਤ ਲਾਉ ਮਾਹਰ ਜਦੌਂ ਸੂਬੇਦਾਰ ਜੋਗਿੰਦਰ ਸਿੰਘ ਦਾ ਬੁੱਤ ਟੈਂਕ ਸਮੇਤ ਲਾਉਣ ਮੋਗੇ ਆਏ ਤਾਂ ਉਹਨਾਂ ਨੇ ਇਹ ਖਿਆਲ ਹੀ ਨਾ ਕੀਤਾ ..ਕਿ ਸੂਬੇਦਾਰ ਦੇ ਬੁਤ ਦੀ ਊਂਗਲ ਕਿੱਧਰ ਹੈ …? ਉਹ ਦਿੱਲੀ ਵੱਲ ਸੀ ..ਬੁੱਤ ਲਾਉਣ ਵਾਲੇ ਬੁੱਤ ਲਾ ਗਏ ..ਹੋ ਸਕਦਾ ਹੈ ਜਦੋਂ ਪੰਜਾਬ ਅੱਤਵਾਧ ਦੀ ਧੂਣੀ ਵਿੱਚ ਧੁਖਣ ਲੱਗਾ ..ਤਾਂ ਕਿਸੇ ਨੇ .ਸਰਕਾਰ ਬਨਾਮ ਇੰਦਰਾਂਗਾਂਧੀ ..ਨੂੰ ਇਸ ਗਲਤੀ ਦਾ ਐਹਸਾਸ ਕਰਾਵਾਇਆ ਹੋਵੇ ..?

ਮਾਹਰ ਫਿਰ ਆਏ ..ਉਹਨਾ ਪੂਰਾ ਚੌਕ ਫਿਰ ਪੁੱਟ ਦਿੱਤਾ ..ਤੇ ਸੂਬੇਦਾਰ ਦੀ ਉਂਗਲ ਫਿਰੋਜ਼ਪੁਰ ਬਨਾਮ ਪਾਕਿਸਤਾਨ ਵੱਲ ਕਰ ਦਿੱਤੀ ..ਤੇ ਚੌਕ ਹੋਰ ਵੀ ਖੂਬਸੂਰਤ ਬਣਾ ਫੁੱਲ ਬੂਟੇ ਲਾ ਦਿੱਤੇ ..ਇਸ ਚੌਂਕ ਤੇ ਲੁਧਿਆਣੇ ਵਾਲੇ ਪਾਸੇ ਤੋਂ ਆਉਂਦਿਆ .ਸੱਜੇ ਹੱਥ ਮੋਗੇ ਦਾ ਬੱਸ ਅੱਡਾ ਹੈ ਖੱਬੇ ਹੱਥ ਸਿਟੀ ਥਾਣਾ . ਇੱਕ ਸ਼ੜਕ ਧਰਮਕੋਟ ਇਸੇਖਾ ਦੇ ਕੋਟ ਨੂੰ ਜਾਂਦੀ ਹੈ ਤੇ ਦੂਜੀ ਮੋਗੇ ਦੇ ਧੁਰ ਅੰਦਰ ਚੌੜੇ …ਬਜ਼ਾਰ ..ਤੇ ਭੀੜੀ ਮੋਰੀ ..ਬਾਗ ਗਲੀ ਨੂੰ.

ਪੁਰਾਣੇ ਜ਼ਮਾਨੇ ਵਿੱਚ ਜਦੌਂ ਸਿਆਸੀ ਪਾਰਟੀਆਂ ਕੋਈ ਅੰਦੌਲਣ ਕਰਦੀਆਂ ਸਨ ਤਾਂ ਇਸ ਚੌਕ ਵਿੱਚ ਧਰਨੇ ਲੱਗਦੇ ਸਨ ….ਲੰਬਾ ਚੌੜਾ ਚੌਂਕ ਸੈਂਕੜੇ ਬੰਦੇ ..ਬਿਠਾਉਣ ਦੇ ਕਾਬਲ ਸੀ …ਤੇ ਉੱਪਰੋਂ ਦੇਸ਼ ਭਗਤੀ ਦਾ ਜੱਜਬਾ ਪੈਦਾ ਕਰਦਾ ਜੋਗਿੰਦਰ ਸਿੰਘ ਦਾ ਪਾਕਿਸਤਾਨ ਵੱਲ ਉਂਗਲ ਕਰਦਾ ਬੁੱਤ….ਇਸ ਰਮਨੀਕ ਚੌਕ ਵਿੱਚ ਰੋਜ਼ ਧਰਨੇ ਮੁਝਹਾਰੇ ਲੱਗਦੇ ..ਕਮਾਲ ਦਾ ਸੁਮੇਲ ਸੀ ਮਲਕਾ ਦਾ ਬੁੱਤ ਹੁਣ ਹੈ ਨੀ ਸੀ ਤੇ ਮਲਿਕਾ ਦਾ ਚੌਕ ਵੀ ਖ਼ਤਮ ਹੋ ਗਿਆ ਤੇ ਹੁਣ ਜੋਗਿੰਦਰ ਸਿੰਘ ਚੌਂਕ ਵੀ ਗਰੀਬ ਗੁਰਬੇ ਲਈ ਧਰਨੇ ਮੁਜ਼ਹਾਰਿਆ ਦਾ ਸਥਾਨ ਬਣ ਗਿਆ ਸੀ …ਤੇ ਹਰ ਰੋਜ਼ ਠਾਣੇ ਮੂਹਰੇ ਜਿੰਦਾਬਾਦ ਮੁਰਦਾਬਾਦ ਹੁੰਦੀ ਸੀ ..

ਮੈਂ ਜਦੌਂ ਮਹੀਨਾ ਪਹਿਲਾਂ ਮੋਗੇ ਗਿਆ ..ਤਾਂ ਜੋਗਿੰਦਰ ਸਿੰਘ ਸੂਬੇਦਾਰ ਦਾ ਬੁੱਤ ਹੈ ਨਹੀ ਸੀ ਪਤਾ ਨਹੀ ਕਦੌਂ ਕੁ ਦਾ ….? ਪਤਾ ਨਹੀ ਹੁਣ ਸੂਬੇਦਾਰ ਕਿੱਥੇ ਤੇ ਕਿਹੜੇ ਸਰਕਾਰੀ ਭੋਰੇ ਵਿੱਚ ਹੈ .? ..ਜਾਂ ਮੋਗੇ ਦੇ ਕਬਾੜੀਆਂ ਨੇ ਕਦੋਂ ਪਿੰਘਲਾ ਕੇ ਪਤਾ ਨਹੀ ਉਸ ਲੋਹੇ ਕਾਂਸੇ ਪਿੱਤਲ ਦਾ ਕੀ ਦਾ ਕੀ ਬਣਾ ਦਿੱਤਾ ਹੋਵੇ .?

ਹੁਣ ਇਹ ਬੱਤੀਆਂ ਵਾਲਾ ਚੌਂਕ ਵੱਜਦਾ ਹੈ ..ਸ਼ੜਕਾ ਇਊ ਪੱਥਰ ਰੱਖ ਬਣਾ ਦਿੱਤੀਆਂ ਹਨ ਜਿਵੇਂ ਇਹ ਮੋਗਾ ਨਾ ਹੋਵੇ ..ਮੋਗਾ ਡਿਸ਼ੂ ਹੋਵੇ ..ਅਫਰੀਕਾਂ ਵਾਲਾ ..ਜਿੱਥੇ ਰੋਜ਼ ਬੰਬ ਧਮਾਕੇ ਹੁੰਦੇ ਹਨ .

ਜੱਟ ਮਕੈਨੀਕਲ ਦਾ ਐਡਰੈਸ ਸੀ . ਜੋਗਿੰਦਰ ਸਿੰਘ ..ਜੱਟ ਮਕੈਨੀਕਲ..ਨੇੜੇ ਜੋਗਿੰਦਰ ਸਿੰਘ ਚੌਕ ਮੋਗਾ…..ਚੱਲਦਾ …

LEAVE A REPLY

Please enter your comment!
Please enter your name here