ਨਿਊਯਾਰਕ /ਰੋਪੜ, 14 ਅਪ੍ਰੈਲ ( ਰਾਜ ਗੋਗਨਾ )—ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ 15 ਅਪਰੈਲ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਮੱਥਾ ਟੇਕ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ।ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦੇ ਨਾਂ ਸੰਦੇਸ਼ ਚ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਇਸ ਹਲਕੇ ਚ ਕੰਮ ਕਰਨ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤੇ ਜਾਣ ਤੇ ਖੁਦ ਨੂੰ ਭਾਗਸ਼ਾਲੀ ਸਮਝਦੇ ਹਨ। ਜਿਸ ਦਾ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਦੇ ਲੋਕਾਂ ਲਈ ਇੱਕ ਧਾਰਮਿਕ ਤੇ ਇਤਿਹਾਸਕ ਮਹੱਤਵ ਹੈ।ਉਨ੍ਹਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਅਗਵਾਈ ਦਾ ਉਨ੍ਹਾਂ ਤੇ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ। ਤਿੰਨ ਦਹਾਕਿਆਂ ਤੋਂ ਵੱਧ ਦੇ ਸੰਸਦੀ ਤੇ ਸਰਵਜਨਿਕ ਜੀਵਨ ਦਾ ਤਜ਼ੁਰਬਾ ਰੱਖਣ ਵਾਲੇ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਹਲਕੇ ਨੂੰ ਚੁਣਿਆ ਜਿਹੜੀ ਉਨ੍ਹਾਂ ਲਈ ਨਾ ਸਿਰਫ਼ ਇੱਕ ਸਿਆਸੀ, ਸਗੋਂ ਧਾਰਮਿਕ ਯਾਤਰਾ ਵੀ ਹੈ। ਉਹ ਆਪਣੀ ਪਾਰਟੀ ਦਾ ਇੱਥੋਂ ਚੋਣ ਲੜਨ ਸਬੰਧੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਧੰਨਵਾਦ ਪ੍ਰਗਟ ਕਰਨਾ ਚਾਹੁੰਦੇ ਹਨ।ਉਨ੍ਹਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇਸ ਹਲਕੇ ਤੋਂ ਕਾਂਗਰਸ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ, ਉੱਥੇ ਹੀ ਇਸ ਕਾਰਨ ਉਨ੍ਹਾਂ ਦੀਆਂ ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜੀਅਾਂ ਉਨ੍ਹਾਂ ਦੇ ਬਚਪਨ ਦੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ, ਜਦੋਂ ਉਨ੍ਹਾਂ ਨੂੰ ਸਾਲ ਚ ਇੱਕ ਵਾਰ ਇਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਸੀ। ਤਿਵਾੜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਲ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਧਾਰਮਿਕ ਸਬੰਧਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸੇ ਕਾਰਨ ਉਹ ਇਸ ਨੂੰ ਅਕਾਲ ਪੁਰਖ ਵੱਲੋਂ ਤੈਅ ਇੱਕ ਤੀਰਥ ਯਾਤਰਾ ਮੰਨਦੇ ਹਨ।ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਲਈ ਇੱਥੇ ਕੰਮ ਕਰਨਾ ਅਤੇ ਇਸ ਧਰਤੀ ਦੀ ਸੇਵਾ ਕਰਨਾ ਸੁਭਾਗ ਹੋਵੇਗਾ ਜਿਹੜੀ ਬਲੀਦਾਨ ਨਾਲ ਭਰੀ ਹੋਈ ਹੈ ਅਤੇ ਇਸ ਦੇ ਬਗੈਰ ਦੇਸ਼ ਦਾ ਇਤਿਹਾਸ ਵੱਖਰਾ ਹੁੰਦਾ।ਉਨ੍ਹਾਂ ਲੋਕਾਂ ਦਾ ਸਮਰਥਨ ਮੰਗਦਿਆਂ, ਉਨ੍ਹਾਂ ਨੂੰ ਅਪੀਲ ਕੀਤੀ ਕਿ ਇਹ ਰਿਸ਼ਤਾ ਹਮੇਸ਼ਾ ਰਹੇਗਾ ਅਤੇ ਉਹ ਨਾ ਸਿਰਫ ਇਸ ਸੰਸਦੀ ਹਲਕੇ ਦੇ ਪ੍ਰਤੀਨਿਧੀ ਹੋਣਗੇ, ਸਗੋਂ ਉਹ ਹਰ ਉਸ ਜਗ੍ਹਾ ਮੌਜੂਦ ਰਹਿਣਗੇ, ਜਿੱਥੇ ਉਨ੍ਹਾਂ ਦੀ ਲੋੜ ਪਵੇਗੀ।ਤਿਵਾਰੀ ਨੇ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਧੰਨਵਾਦ ਕੀਤਾ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ ਦੋ ਦਿਨਾਂ ਦੌਰਾਨ ਇੱਥੋਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਭਰਪੂਰ ਪਿਆਰ ਤੇ ਸਮਰਥਨ ਲਈ ਧੰਨਵਾਦ ਪ੍ਰਗਟਾਉਂਦੇ ਹਨ ਅਤੇ ਵਾਅਦਾ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਉਹ ਨਿਸ਼ਚਿਤ ਕਰਨਗੇ ਕਿ ਜਿਹੜਾ ਪਿਆਰ, ਭਰੋਸਾ ਤੇ ਸਤਿਕਾਰ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਸ ਤੇ ਮੁਮਕਿਨ ਤਰੀਕੇ ਨਾਲ ਉਹ ਖਰੇ ਉਤਰਨ।

LEAVE A REPLY

Please enter your comment!
Please enter your name here