ਗੁਰਬਾਣੀ ਅਨੁਸਾਰ ਗੁਰੂ ਦੀ ਸਖ਼ਸ਼ਿਸ਼ ਤੋਂ ਬਿਨ੍ਹਾਂ ਇਨਸਾਨ ਨਾ ਲੋਕ ਵਿੱਚ ਅਤੇ ਨਾਂਹੀ ਪ੍ਰਲੋਕ ਵਿੱਚ ਹੀ ਸੁੱਖ ਪਾ ਸਕਦਾ ਹੈ ।ਜੋ ਪ੍ਰਾਣੀ ਦੇ ਲੇਖਾਂ ਵਿੱਚ ਲਿਖਿਆ ਹੁੰਦਾ ਹੈ ਉਸ ਨੂੰ ਪ੍ਰਾਣੀ ਹਰ ਹਾਲ ਵਿੱਚ ਭੁਗਤਣਾਂ ਪੈਂਦਾ ਹੈ।ਇੱਕ ਪੂਰਨ ਗੁਰੂ ਹੀ ਹੈ ਜੋ ਪ੍ਰਾਣੀ ਦੇ ਕਰਮਾਂ ਵਿੱਚ ਲਿਖੀ ਸੂਲੀ ਨੂੰ ਸੂਲ ਬਣਾ ਸਕਦੇ ਹਨ ਭਾਵ ਰੇਖ ਵਿੱਚ ਮੇਖ ਮਾਰ ਸਕਦੇ ਹਨ।ਅਜਿਹੀ ਹੀ ਅਧਿਆਤਮਕਵਾਦੀ, ਕ੍ਰਿਤੀ ,ਭਗਤੀ ਦੇ ਮੁਜੱਸਮੇ, ਦਿਆਲਤਾ ਅਤੇ ਨਿਮਰਤਾ ਦੇ ਪੂੰਜ ਸਿੱਖ ਪੰਥ ਦੀ ਮਹਾਨ ਸਖਸੀਅਤ ਅਤੇ ਪੁੱਤਰਾਂ ਦੇ ਦਾਨੀ ਵਜੋ ਜਾਣੇ ਜਾਂਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਵਿਰਸੋਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਜੀ ਜੋ ਇਸ ਦੁਨਿਆ ਦੇ ਕਲਯੁਗੀ ਜੀਵਾ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋ ਮੁਕਤੀ ਦੁਆ ਕੇ ਸੇਵਾ ਸਿਮਰਨ ਨਾਲ ਜੋੜ ਕੇ ਮਿਤੀ 16 ਫਰਵਰੀ ਵਾਲੇ ਦਿਨ ਆਪਣਾਂ ਪੰਜ ਭੂਤਕ ਸਰੀਰ ਤਿਆਗ ਕੇ ਗੁਰੁ ਚਰਨਾ’ਚ ਵਿਲੀਨ ਹੋ ਗਏ ਸਨ ਜਿਨਾਂ ਆਪਣੀ ਜਿਦਗੀ ਵਿਚ ਸਾਦਗੀ ਜਿਹੇ ਲਹਿਜੇ ਨਾਲ ਸੰਗਤਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਅਤੇ ਹੱਥੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਤੇ ਇਸੇ ਕਿਰਤ ਨੂੰ ਆਪਣੇ ਜੀਵਨ ਵਿਚ ਵੀ ਨਿਭਾਇਆ।ਆਪ ਜੀ ਦਾ ਜਨਮ ਜਿਲ੍ਹਾ ਹੁਸਿਆਰਪੁਰ ਦੇ ਛੋਟੇ ਜਿਹੇ ਪਿੰਡ ਭਾਗੋਵਾਲ(ਲੁੱਦਾ)ਵਿਖੇ ਪਿਤਾ ਭਾਈ ਮਹਾਂ ਸਿੰਘ ਜੀ ਅਤੇ ਮਾਤਾ ਸਰਵਣ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਉਨ੍ਹਾਂ ਦੁਨਿਆਵੀ ਤੌਰ ਤੇ ਭਾਵੇ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਵਜੋ ਸੇਵਾ ਨਿਭਾਈ ਪਰ ਲਿਵ ਸਦਾ ਪ੍ਰਮਾਤਮਾ ਦੀ ਬੰਦਗੀ ਨਾਲ ਹੀ ਜੁੜੀ ਰਹੀ ਆਪ ਜੀ ਦੇ ਪ੍ਰੀਵਾਰ ਦੀ ਅਥਾਹ ਸਰਧਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸੱਚ ਖੰਡ ਸਮਾਧ ਰਮਦਾਸ(ਅਮਿੰ੍ਰਤਸਰ) ਰਹੀ ਤੇ ਜਿਨ੍ਹਾਂ ਦੇ ਅਸੀਰਵਾਦ ਸਦਕਾ ਹਰਿਆਣਾ ਵਿਖੇ ਆ ਕਿ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਦਾ ਨਿਰਮਾਣ ਕਰਵਾਇਆ ਜਿਥੇ ਆਪ ਜੀ ਨੇ ਸੰਗਤਾਂ ਨੂੰ ਕਰਮਕਾਂਡਾਂ ਤੋ ਬਾਹਰ ਕੱਢਦੇ ਹੋਏ ਦੀਨ-ਦੁਖੀਆ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਆਸਰਾ ਬਣੇ ।ਆਪ ਜੀ ਦੀ ਧਰਮ ਸੁਪਤਨੀ ਬੀਬੀ ਸੁਰਜੀਤ ਕੌਰ ਤੇ ਬੱਚਿਆਂ ਨੇ ਹਮੇਸਾ ਹੀ ਸੰਗਤ ਨੂੰ ਗੁਰੁ ਦਾ ਦਰਜਾ ਦੇ ਕੇ ਸਤਿਕਾਰ ਅਤੇ ਸੇਵਾ ਕੀਤੀ।ਆਪ ਜੀ 16 ਫਰਵਰੀ 2014 ਨੂੰ ਸਰੀਰਕ ਚੋਲਾ ਤਿਆਗਦੇ ਹੋਏ ਇਸ ਫਾਨੀ ਦੁਨੀਆ ਨੂੰ ਸਰੀਰਕ ਤੌਰ ਤੇ ਅਲਵਿਦਾ ਕਹਿ ਗਏ। ਆਓ ਸਭ ਗੁਰੂ ਪਿਆਰੇ ਇਸ ਰੱਬੀ ਜੋਤ, ਸਿਮਰਨ ਨੂੰ ਸੁਆਸਾਂ ਦੀ ਲੜੀ ਵਿੱਚ ਪਰੋਣ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਜੋਗਿੰਦਰ ਸਿੰਘ ਜੀ ਦੀ ਇਸ ਮਹਾਨ ਆਤਮਾ ਨੂੰ ਦਿੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਹਿੱਤ ਸਰਧਾ ਅਤੇ ਪ੍ਰੇਮ ਦੇ ਪੁਸ਼ਪ ਅਰਪਣ ਕਰਨ ਲਈ ਮਿਤੀ 16ਫਰਵਰੀ ਨੂੰ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਹਰਿਆਣਾ (ਹੁਸ਼ਿਆਰਪੁਰ )ਵਿਖੇ ਕਰਵਾਏ ਜਾ ਰਹੇ ਸਰਧਾਜਲੀ ਸਮਾਰੋਹ ਅਤੇ ਗੁਰਮਤਿ ਸਮਾਗਮ ਵਿਚ ਆਪਣੀਆਂ ਹਾਜਰੀਆਂ ਭਰੀਏ ਤੇ ਜਨਮ ਸਫਲਾ ਕਰੀਏ।
ਰਵਿੰਦਰਪਾਲ ਸਿੰਘ ਲੁਗਾਣਾ,ਇੰਦਰਜੀਤ ਸਿੰਘ ਲੁਗਾਣਾ ਪ੍ਰਤੀਨਿਧ ਰੋਜਾਨਾ ਅਜੀਤ- 9815448043

LEAVE A REPLY

Please enter your comment!
Please enter your name here