ਮਾਸਕੋ

ਫਲਾਈਟ ‘ਚ ਸਫਰ ਦੌਰਾਨ ਲੋਕ ਇਨ੍ਹਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਦੇ ਹਨ ਕਿ ਉਨ੍ਹਾਂ ਦੇ ਨਾਲ ਕੋਈ ਅਜਿਹੀ ਚੀਜ਼ ਨਾ ਹੋਵੇ ਜਿਸ ਨਾਲ ਸਕਿਓਰਿਟੀ ਚੈਕ-ਇਨ ਦੌਰਾਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇ, ਪਰ ਜਰਮਨੀ ਤੋਂ ਰੂਸ ਦੀ ਯਾਤਰਾ ਕਰ ਰਹੇ ਇਕ ਯਾਤਰੀ ‘ਤੇ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪਿਆ, ਉਹ ਆਪਣੇ ਬੈਗ ‘ਚ 20 ਜਿਉਂਦੇ ਸੱਪ ਲੈ ਕੇ ਹਵਾਈ ਸਫਰ ਕਰ ਰਿਹਾ ਸੀ। 
ਨਿਊਜ਼ ਵੀਕ ਅਨੁਸਾਰ ਉਹ ਕਿਸੇ ਤਰ੍ਹਾਂ ਜਰਮਨੀ ਦੇ ਇਕ ਏਅਰਪੋਰਟ ਤੋਂ ਜਹਾਜ਼ ‘ਚ ਸਵਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਉਸ ‘ਤੇ ਇਤਰਾਜ਼ ਨਹੀਂ ਜਿਤਾਇਆ। ਜਦੋਂ ਉਹ ਮਾਸਕੋ ਪਹੁੰਚਿਆ ਤਦ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਦੀ ਨਜ਼ਰ ਉਸ ਦੇ ਬੈਗ ‘ਤੇ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਜਰਮਨੀ ਦੇ ਬਾਜ਼ਾਰ ‘ਚੋਂ ਸੱਪ ਖਰੀਦ ਕੇ ਲਿਆਇਆ ਸੀ ਜੋ ਜ਼ਹਿਰੀਲੇ ਨਹੀਂ ਸਨ। ਉਸ ਦੇ ਕੋਲ ਇਸ ਨਾਲ ਸੰਬਧਿਤ ਦਸਤਾਵੇਜ਼ ਸਨ ਅਤੇ ਸ਼ਾਇਦ ਇਸ ਵਜ੍ਹਾ ਨਾਲ ਜਰਮਨੀ ਪੁਲਸ ਨੇ ਇਤਰਾਜ਼ ਨਹੀਂ ਜਿਤਾਇਆ।

LEAVE A REPLY

Please enter your comment!
Please enter your name here