ਵਾਸ਼ਿੰਗਟਨ

ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਅਗਲੇ ਢਾਈ ਸਾਲ ਦੇ ਅੰਦਰ ਵੱਡੇ ਪੈਮਾਨੇ ‘ਤੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਕੇ ਦਿਖਾਵੇ। ਦੱਖਣੀ ਕੋਰੀਆ ਦੇ ਦੌਰੇ ‘ਤੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨਾਲ ‘ਇਕ ਵੱਡੀ ਡੀਲ ‘ਤੇ ਕੰਮ ਹੋਣਾ ਅਜੇ ਬਾਕੀ ਹੈ। ਉਨ੍ਹਾਂ ਨੇ ਕਿਹਾ, ‘ਵੱਡੇ ਪੈਮਾਨੇ ‘ਤੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਲਈ ਉੱਤਰੀ ਕੋਰੀਆ ਤਿਆਰ ਹੈ, ਸਾਨੂੰ ਉਮੀਦ ਹੈ ਕਿ ਉਹ ਇਸ ਟੀਚੇ ਨੂੰ ਢਾਈ ਸਾਲ ‘ਚ ਹਾਸਲ ਕਰ ਸਕਦਾ ਹੈ।

PunjabKesari

ਅਮਰੀਕੀ ਵਿਦੇਸ਼ ਮੰਤਰੀਆਂ ਦੀ ਇਹ ਟਿੱਪਣੀ ਸਿੰਗਾਪੁਰ ‘ਚ ਰਾਸ਼ਟਰਪਤੀ ਟਰੰਪ ਅਤੇ ਉੱਤਰੀ ਕੋਰੀਆ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਤੋਂ ਇਕ ਦਿਨ ਬਾਅਦ ਆਈ ਹੈ। ਸਿੰਗਾਪੁਰ ‘ਚ ਦੋਹਾਂ ਨੇਤਾਵਾਂ ਵਿਚਾਲੇ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਦਿਸ਼ਾ ‘ਚ ਵਧਣ ‘ਤੇ ਸਹਿਮਤੀ ਬਣੀ ਹੈ। ਪਰ ਇਸ ਸਮਝੌਤੇ ‘ਚ ਇਸ ਗੱਲ ਦਾ ਬਿਊਰਾ ਨਹੀਂ ਦਿੱਤਾ ਗਿਆ ਹੈ ਕਿ ਉੱਤਰੀ ਕੋਰੀਆ ਕਦੋਂ ਅਤੇ ਕਿਵੇਂ ਆਪਣੇ ਹਥਿਆਰ ਛੱਡੇਗਾ, ਇਹੀ ਕਾਰਨ ਹੈ ਕਿ ਇਸ ਸਮਝੌਤੇ ਦੀ ਨਿੰਦਾ ਵੀ ਹੋ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਵੱਲੋਂ ਹੁਣ ਪ੍ਰਮਾਣੂ ਖਤਰਾ ਨਹੀਂ ਹੈ ਅਤੇ ਹਰ ਕੋਈ ਹੁਣ ਵਧ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ। ਪਰ ਇਸ ਦਾਅਵੇ ਦੀ ਭਰੋਸੇਯੋਗਤਾ ਸ਼ੱਕ ‘ਚ ਹੈ, ਇਸ ਦਾ ਕਾਰਨ ਇਹ ਹੈ ਕਿ ਸਮਝੌਤੇ ਮੁਤਾਬਕ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰ ਅਤੇ ਉਨ੍ਹਾਂ ਨੂੰ ਲਾਂਚ ਕਰਨ ਵਾਲੀ ਮਿਜ਼ਾਈਲਾਂ ਨੂੰ ਆਪਣੇ ਕੋਲ ਰਖੇਗਾ।

LEAVE A REPLY

Please enter your comment!
Please enter your name here