ਇੱਟਲੀ27 ਜਨਵਰੀ(ਜਸਵਿੰਦਰ ਸਿੰਘ ਲਾਟੀ)
ਨਡਾਲਾ ਨਿਵਾਸੀ ਸਵਰਗੀ ਬਲਵੀਰ ਸਿੰਘ ਮੁਲਤਾਨੀ ਦੇ ਪੋਤਰੇ, ਸਿੱਖ ਨੌਜਵਾਨ ਗਗਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਮੁਲਤਾਨੀ ਨੇ ਗਿੰਨੀਜ਼ ਬੁੱਕ ,ਚ ਆਪਣਾ ਨਾਮ ਦਰਜ ਕਰਵਾਕੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸਨੇ ਆਸਟਰੇਲੀਆ ਦੀ, ਏ ਯੂ ਡੀ ਏ’ ਕੰਪਨੀ ਦਾ 3.1 ਕੰਪਿਊਟਰ ਡਾਟਾ, ਕਨੇਡਾ ਦੀ, ਏ ਐਫ ਆਈ ਐਲ ਆਈ ਐਫ ਐਸ’ ਨਾਂ ਦੀ ਕੰਪਨੀ ਨੂੰ ਤਬਦੀਲ ਕਰਨ ਵਾਲੀ 14 ਮੈਬਰੀ ਟੀਮ ਦਾ ਹਿੱਸਾ ਬਣ ਕੇ ਅਹਿਮ ਯੋਗਦਾਨ ਪਾਇਆ ਹੈ। ਇਸ ਟੀਮ ਵਿੱਚ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਸਨ। ਜਿਹਨਾਂ ਵਿੱਚ ਗਗਨਦੀਪ ਸਿੰਘ ਤੇ 3 ਹੋਰ ਭਾਰਤੀ ਸਨ। ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਕਰੀਬ 7 ਮਹੀਨੇ ਦੀ ਮਿਹਨਤ ਦੇ ਨਾਲ ਇਹ ਡਾਟਾ ਤਬਦੀਲ ਕੀਤਾ ਸੀ। ਕੰਪਨੀ ਨੂੰ ਮਿਲੇ ਗਿੰਨੀਜ਼ ਬੁੱਕ ਦੇ ਐਵਾਰਡ ,ਚ ਦਰਜ ਹੈ ਕਿ ਐਨਐਨਈਆਰ ਡਬਲਯੂ ਪ੍ਮਾਣਿਕਤਾ ਦਾ ਹਿੱਸਾ ਬਣੇ ਗਗਨਦੀਪ ਸਿੰਘ ਇੱਕ ਸਿੰਗਲ ਤਬਦੀਲੀ ਵਿੱਚ ਇੰਟਰਨੈੱਟ ਡੋਮੇਨ ਦਾ ਸਭ ਤੋ ਵੱਡਾ ਪ੍ਰਵਾਸੀ ਹੈ। ਇਹ ਐਵਾਰਡ ਮੈਲਬੋਰਨ, ਵਿਕਟੋਰੀਆ, ਆਸਟਰੇਲੀਆ ਪਿਲਟੀ ਲਿਮਟਿਡ (ਆਸਟ੍ਰੇਲੀਆ) ਦੁਆਰਾ ਪ੍ਰਾਪਤ ਕੀਤਾ।

ਆਪਣੇ ਹੋਣਹਾਰ ਫਰਜੰਦ ਦੀ ਇਸ ਵੱਡੀ ਪ੍ਰਾਪਤੀ ਬਾਰੇ ਉਸਦੇ ਪਿਤਾ ਪਰਮਜੀਤ ਸਿੰਘ ਤੇ ਮਾਤਾ ਸੁਰਿੰਦਰ ਕੌਰ, ਦਾਦੀ ਸਵਰਨ ਕੌਰ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰਿਵਾਰ ਨੇ ਗੁਰੂ ਜਾ ਕੇ ਅਰਦਾਸ ਕੀਤੀ ਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ। ਉਹਨਾਂ ਆਖਿਆ ਕਿ ਉਹਨਾਂ ਦੇ ਬੇਟਾ 2014 ,ਚ ਕਨੇਡਾ ਗਿਆ ਸੀ। ਥੋੜੇ ਜਿਹੇ ਸਮੇਂ ,ਚ ਵੱਡੀ ਪ੍ਰਾਪਤੀ ਕਰਨ ਲਈ ਉਹਨਾਂ ਨੂੰ ਆਪਣੇ ਬੇਟੇ ਤੇ ਵੱਡਾ ਮਾਣ ਹੈ। ਉਸਨੇ ਆਪਣੇ ਪਿੰਡ ਨਡਾਲਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਗਗਨਦੀਪ ਸਿੰਘ ਨੇ ਮੁਢਲੀ ਪੜਾਈ ਜੀਐਨਪੀਕੇ ਪਬਲਿਕ ਸਕੂਲ ਨਡਾਲਾ ਅਤੇ ਐਮਜੀਐਨ ਕਾਲਜ ਕਪੂਰਥਲਾ ਤੋ ਕੀਤੀ। ਇੰਟਰਨੈੱਟ ਤੇ ਕੋਈ ਮਾਰਕਾ ਮਾਰਨ ਦੇ ਇਰਾਦੇ ਨਾਲ ਬੀਟੈਕ ਸੀ. ਟੀ. ਜਲੰਧਰ ਦਾਖਲਾ ਲਿਆ। ਕਾਲਜ ਵਲੰਟੀਅਰ ਵਜੋਂ ਇੰਟਰਨੈੱਟ ਤੇ ਕੰਮ ਕਰਦਿਆਂ ਅਹਿਮ ਪਾ੍ਪਤੀਆ ਕੀਤੀਆਂ। ਤੇ ਇਸ ਵੇਲੇ ਕਨੇਡਾ ਦੇ ਬਰੈਪਟਨ ਸ਼ਹਿਰ ,ਚ ਰਹਿ ਕੇ ਵੱਡੇ ਮਾਰਕੇ ਮਾਰ ਰਿਹਾ। ਉਸਦਾ ਛੋਟਾ ਭਰਾ ਕਰਨਦੀਪ ਸਿੰਘ ਵੀ ਕਨੇਡਾ ਹੀ ਰਹਿ ਰਿਹਾ ਹੈ। ਇਸ ਵੱਡੀ ਕਾਮਯਾਬੀ ਦੇ ਬਾਅਦ ਮਾਪਿਆਂ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। ਪਿੰਡ ਤੇ ਇਲਾਕੇ ,ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

LEAVE A REPLY

Please enter your comment!
Please enter your name here