ਇੱਟਲੀ 08/02/2019(ਹਰਨੇਕ ਸਿੰਘ ਗਿੱਲ) ਲੋਕ ਇਨਸਾਫ਼ ਪਾਰਟੀ ਇੱਟਲੀ ਦੇ ਪ੍ਰਧਾਨ ਜਸਵਿੰਦਰ ਸਿੰਘ ਲਾਟੀ ਵੱਲੋਂ ਮੁਢਲੀ ਮੈਂਬਰਸ਼ਿਪ ਤੇ ਸਾਰੇ ਦਿੱਤੇ ਹੋਏ ਅਹੁਦਿਆਂ ਤੋ ਅਸਤੀਫ਼ਾ ।ਅੱਜ ਪ੍ਰੈਸ ਨੋਟ ਜਾਰੀ ਕਰਦੇ ਲਾਟੀ ਨੇ ਦਸਿਆਂ ਕਿ ਉਹਨਾਂ ਪਾਰਟੀ ਲਈ ਜੀਅ ਤੋੜ ਮਹਿਨਤ ਕੀਤੀ ਤੇ ਪਾਰਟੀ ਲਈ ਇੰਡੀਆ ਤੱਕ ਵੀ ਜਾਂਦੇ ਰਹੇ ਤਾ ਜੋ ਪਾਰਟੀ ਨੂੰ ਵਧਾਇਆ ਜਾ ਸਕੇ |ਪਰ ਲੋਕ ਇਨਸਾਫ਼ ਪਾਰਟੀ ਨੇ ਜੋ ਫੈਂਸਲਾ ਯੂਰਪ ਦਾ ਨਵਾ ਢਾਂਚਾ ਰੱਚ ਕੇ ਲਇਆ ਹੈ ਉਹ ਨਾ ਮਨਜ਼ੂਰ ਹੈ ਜਿਸ ਨੇ ਮੰਨ ਤੇ ਗਹਿਰੀ ਸੱਟ ਲਾਈ ਕਿਉਂਕਿ ਪਾਰਟੀ ਨੇ ਕੱਟੜਵਾਦੀ ਤੇ ਜਾਤ ਪਾਤ ਨਾਲ ਵਿਤਕਰਾ ਰੱਖਣ ਵਾਲੇ ਬੰਦਿਆਂ ਨੂੰ ਮੁਹਰੇ ਲਾ ਕਿ ਅਪਣਾ ਨੁਕਸਾਨ ਕੀਤਾ ਹੈ ।ਉੱਥੇ ਉਹਨਾਂ ਇਹ ਵੀ ਕਿਹਾ ਕਿ ਉਹ ਪੰਜਾਬ ਦੀ ਮਾਂ ਮਿੱਟੀ ਨਾਲ ਹਮੇਸਾ ਜੁੜੇ ਰਹਿਣਗੇ ਤੇ ਸਮਾਜ ਭਲਾਈ ਦੇ ਕੰਮ ਜਾਰੀ ਰੱਖਣਗੇ

LEAVE A REPLY

Please enter your comment!
Please enter your name here