ਇੱਟਲੀ,2 ਫਰਵਰੀ (ਜਸਵਿੰਦਰ ਸਿੰਘ ਲਾਟੀ)ਲੋਕ ਇਨਸਾਫ ਪਾਰਟੀ ਵਲੋਂ ਯੂਰਪ ਦੇ 11 ਦੇਸ਼ਾਂ ਦੀ ਜੱਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਯੂਰਪ ਦਾ ਢਾਂਚਾ ਪਿਛਲੇ ਦਿਨੀਂ ਭੰਗ ਕਰ ਦਿੱਤਾ ਗਿਆ ਸੀ ਅਤੇ ਪਾਰਟੀ ਵਲੋਂ ਫੈਸਲਾ ਲੈਂਦੇ ਹੋਏ ਅੱਜ 11 ਦੇਸ਼ਾਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬੈਂਸ ਨੇ ਕਿਹਾ ਕਿ ਵੱਖ ਵੱਖ ਸ਼ਹਿਰਾਂ ਦੇ ਲਗਾਏ ਗਏ ਪ੍ਰਧਾਨਾਂ ਦੀ ਸਿਫਾਰਿਸ਼ ਤੋਂ ਬਾਅਦ ਬਾਕੀ ਜੱਥੇਬੰਦੀ ਦਾ ਐਲਾਨ ਕੀਤਾ ਜਾਵੇਗਾ। ਬੈਂਸ ਅਨੁਸਾਰ ਜਸਵਿੰਦਰ ਸਿੰਘ ਲਾਟੀ ਨੂੰ ਇਟਲੀ, ਨਰਿੰਦਰ ਪਾਲ ਸਿੰਘ ਡੈਨਮਾਰਕ, ਸੱਤਪਾਲ ਸਿੰਘ ਪੱਡਾ ਜਰਮਨੀ, ਜਸਵਿੰਦਰ ਸਿੰਘ ਬੈਲਜ਼ੀਅਮ, ਰੁਪਿੰਦਰ ਸਿੰਘ ਢਿਲੋਂ ਨਾਰਵੇ, ਡਾ. ਸੋਨੀਆ ਸਵੀਡਨ, ਰਾਜਬੀਰ ਸਿੰਘ ਤੁੰਗ ਫਰਾਂਸ, ਸੁਖਦੇਵ ਸਿੰਘ ਪੋਲੈਂਡ, ਗੁਰਪ੍ਰੀਤ ਸਿੰਘ ਭੁੱਲਰ ਆਸਟਰੀਆ, ਸਰਬਜੀਤ ਸਿੰਘ ਨੂੰ ਪੁਰਤਗਾਲ ਅਤੇ ਹਰਦੀਪ ਸਿੰਘ ਨੂੰ ਸਪੇਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ,ਕੁਲਦੀਪ ਸਿੰਘ ਪੱਡਾ ਵੱਲੋਂ ਯੂਰਪ ਦੇ ਸਾਰੇ ਚੁਣੇ ਗਏ ਪ੍ਰਧਾਨਾਂ ਨੂੰ ਵਧਾਈ ਦਿੱਤੀ ਗਈ ਤੇ ਸ.ਸਿਮਰਜੀਤ ਸਿੰਘ ਬੈਂਸ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਤਕਰੀਬਨ ਜੋ ਪੁਰਾਣੀਆਂ ਨਿਯੁਕਤੀਆਂ ਯੂਰਪ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਪ੍ਰਧਾਨਾਂ ਦੀਆ ਸਨ ਉਹਨਾਂ ਨੂੰ ਉਸੇ ਤਰਾ ਬਹਾਲ ਕਰ ਦਿੱਤਾ ਗਿਆ ਤੇ ਨੱਵ ਨਿਯੁਕਤ ਪ੍ਰਧਾਨਾਂ ਤੋ ਆਸ ਕਰਦੇ ਹਾ ਕਿ ਉਹ ਪਾਰਟੀ ਦੀ ਚੱੜਦੀ ਕਲਾ ਲਈ ਤੱਨ ਮੰਨ ਤੇ ਧੰਨ ਨਾਲ ਸੇਵਾ ਕਰਨਗੇ ਤਾ ਜੋ ਆਪਣੇ ਪੰਜਾਬ ਨੂੰ ਭ੍ਰਿਸਟ ਰਾਜਨੀਤੀ ਤੋ ਬਚਾਇਆ ਜਾ ਸਕੇ ।ਆਉਣ ਵਾਲੇ ਦਿਨਾਂ ਚ ਦੂਸਰੀ ਲਿੱਸਟ ਦਾ ਵੀ ਐਲਾਨ ਕੀਤਾ ਜਾਵੇਗਾ ਜਿਨਾ ਚ ਰਹਿੰਦੇ ਦੇਸ਼ਾਂ ਦੀਆ ਨਿਯੁਕਤੀਆਂ ਹੋ ਜਾਣਗੀਆਂ ।

LEAVE A REPLY

Please enter your comment!
Please enter your name here