ਨਵੀਂ ਦਿੱਲੀ

ਸੰਯੁਕਤ ਰਾਸ਼ਟਰ ਦੇ ਸੀਨੀਅਰ ਸਲਾਹਕਾਰ ਰਵੀ ਕਰਕਰਾ ‘ਤੇ 8 ਵਿਅਕਤੀਆਂ ਨੇ ਯੌਨ ਉਤਪੀੜਣ ਦਾ ਦੋਸ਼ ਲਗਾਇਆ ਹੈ। ਸੰਗਠਨ ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਰਵੀ ਕਰਕਰਾ ਸਾਬਕਾ ਉਪ ਕਾਰਜਕਾਰੀ ਡਾਇਰੈਕਟਰ ਲਕਸ਼ਮੀਪੁਰ ਦੇ ਸੀਨੀਅਰ ਸਲਾਹਕਾਰ ਹਨ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ‘ਤੇ ਕਿਸੇ ਔਰਤ ਨੇ ਨਹੀਂ ਬਲਕਿ 8 ਵਿਅਕਤੀਆਂ ਨੇ ਯੌਨ ਉਤਪੀੜਣ ਦੇ ਦੋਸ਼ ਲਾਏ ਹਨ। ਫਿਲਹਾਲ ਰਵੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਦਸੰਬਰ 2017 ‘ਚ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ ਜਿਸ ਦੌਰਾਨ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਰਕਰਾ ਨੇ ਦਫਤਰ ਦੇ ਅੰਦਰ ਅਤੇ ਬਾਹਰ ਉਤਪੀੜਣ ਵਰਗੀਆਂ ਹਰਕਤਾਂ ਕੀਤੀਆਂ ਹਨ। ਸੰਯੁਕਤ ਰਾਸ਼ਟਰ ਨੇ ਇਸ ਮਾਮਲੇ ‘ਤੇ ਆਪਣੀ ਸਹਿਮਤੀ ਜਤਾਈ ਹੈ। ਯੂ. ਐੱਨ. ਦੇ ਬੁਲਾਰੇ ਫਰਹਾਨ ਹਕ ਦਾ ਆਖਣਾ ਹੈ ਕਿ ਨਿਊਜ਼ ਵੀਕ ‘ਤੇ ਛਪੇ ਆਰਟੀਕਲ ਬਾਰੇ ਕੋਈ ਵੀ ਟਿੱਪਣੀ ਕਰ ਕੇ ਉਹ ਮਾਮਲੇ ਨੂੰ ਵਧਾਉਣਾ ਨਹੀਂ ਚਾਹੁੰਦੇ ਹਨ। ਹਾਂ ਇਸ ਗੱਲ ਦੀ ਪੁਸ਼ਟੀ ਮੈਂ ਕਰ ਸਕਦਾ ਹਾਂ ਕਿ ਇਸ ਮਾਮਲੇ ‘ਚ ਹਰ ਇਕ ਵਿਅਕਤੀ ‘ਤੋਂ ਪੁਛਗਿਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here